ਨਾਗਪੁਰ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਹ ਕਾਂਗਰਸ ਹੀ ਸੀ ਜਿਸ ਨੇ ਆਪਣੇ ਹਿੱਤਾਂ ਲਈ ਸੰਵਿਧਾਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਤੇ ਹੁਣ ਉਹ ਇਸ ਦਾ ਦੋਸ਼ ਭਾਰਤੀ ਜਨਤਾ ਪਾਰਟੀ ’ਤੇ ਮੜ੍ਹ ਰਹੀ ਹੈ।
ਮੰਗਲਵਾਰ ਕਟੋਲ ’ਚ ਭਾਜਪਾ ਦੇ ਉਮੀਦਵਾਰ ਚਰਨ ਸਿੰਘ ਠਾਕੁਰ ਲਈ ਰੈਲੀ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਭਾਜਪਾ ਨਾ ਤਾਂ ਡਾ. ਬੀ. ਆਰ. ਅੰਬੇਡਕਰ ਦੇ ਸੰਵਿਧਾਨ ਨੂੰ ਬਦਲੇਗੀ ਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇਗੀ। ਉਨ੍ਹਾਂ ਆਪਣੀ ਗੱਲ ਦੇ ਹੱਕ ’ਚ ਇਤਿਹਾਸਕ ਕੇਸ਼ਵਾਨੰਦ ਭਾਰਤੀ ਮਾਮਲੇ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ।
ਉਨ੍ਹਾਂ ਕਿਹਾ ਕਿ ਸੰਵਿਧਾਨ ਦੀਆਂ ਮੁੱਖ ਖੂਬੀਆਂ ਜਿਵੇਂ ਪ੍ਰਗਟਾਵੇ ਦੀ ਆਜ਼ਾਦੀ, ਲੋਕਤੰਤਰ, ਸਮਾਜਵਾਦ ਤੇ ਧਰਮਨਿਰਪੱਖਤਾ ਦੇ ਨਾਲ-ਨਾਲ ਮੌਲਿਕ ਅਧਿਕਾਰਾਂ ਨੂੰ ਕੋਈ ਨਹੀਂ ਬਦਲ ਸਕਦਾ। ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਸੰਵਿਧਾਨ ਨੂੰ ਢਾਅ ਲਾਈ। ਦੇਸ਼ ਦੇ ਇਤਿਹਾਸ ’ਚ ਕਾਂਗਰਸ ਨੇ ਹੀ ਸੰਵਿਧਾਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਪਾਪ ਕੀਤਾ ਹੈ। ਹੁਣ ਕਾਂਗਰਸ ਸਾਡੇ ’ਤੇ ਦੋਸ਼ ਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਲੋਕ ਰਾਮ-ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਇਹ ਨੇਤਾਵਾਂ ਦੇ ਹੱਥਾਂ ’ਚ ਨਹੀਂ, ਲੋਕਾਂ ਦੇ ਹੱਥਾਂ ’ਚ ਹੈ। ਲੋਕ ਜਾਤ, ਨਸਲ, ਧਰਮ ਤੇ ਭਾਸ਼ਾ ਦੇ ਆਧਾਰ ’ਤੇ ਵੋਟ ਨਾ ਪਾਉਣ। ਇਨਸਾਨ ਆਪਣੀ ਜਾਤ ਨਾਲ ਨਹੀਂ, ਗੁਣਾਂ ਨਾਲ ਮਹਾਨ ਹੁੰਦਾ ਹੈ। ਛੂਤ-ਛਾਤ ਤੇ ਜਾਤੀਵਾਦ ਖਤਮ ਹੋਣਾ ਚਾਹੀਦਾ ਹੈ।
ਗਡਕਰੀ ਨੇ ਕਿਹਾ ਕਿ ਜਿਹੜੇ ਨੇਤਾ ਆਪਣੀ ਯੋਗਤਾ ਨਾਲ ਨਹੀਂ ਜਿੱਤ ਸਕਦੇ, ਉਹ ਚੋਣ ਲਾਭ ਲਈ ਜਾਤ ਦੀ ਵਰਤੋਂ ਕਰਦੇ ਹਨ। ਲੋਕ ਭੋਜਨ ਤੇ ਸਿਹਤ ਲਈ ਸਭ ਤੋਂ ਵਧੀਆ ਵਿਅਕਤੀ ਕੋਲ ਜਾਂਦੇ ਹਨ। ਉਦੋਂ ਉਹ ਉਸ ਦੀ ਜਾਤ ਦੀ ਪਰਵਾਹ ਨਹੀਂ ਕਰਦੇ। ਜਦੋਂ ਤੱਕ ਲੋਕ ਇਮਾਨਦਾਰ, ਗੈਰ-ਭ੍ਰਿਸ਼ਟ ਨੇਤਾਵਾਂ ਅਤੇ ਪਾਰਟੀਆਂ ਦੀ ਚੋਣ ਨਹੀਂ ਕਰਦੇ, ਉਨ੍ਹਾਂ ਦਾ ਭਵਿੱਖ ਨਹੀਂ ਬਦਲੇਗਾ।
ਊਧਵ ਦੇ ਹੈਲੀਕਾਪਟਰ ਦੀ 2 ਵਾਰ ਤਲਾਸ਼ੀ, ਬੋਲੇ-ਮੋਦੀ ਦਾ ਬੈਗ ਚੈੱਕ ਕਰੋ
NEXT STORY