ਸ਼ਿਮਲਾ— ਹਿਮਾਚਲ ਵਿਧਾਨਸਭਾ ਚੋਣਾਂ 'ਚ ਪਾਰਟੀ ਉਮੀਦਵਾਰਾਂ ਖਿਲਾਫ ਕੰਮ ਕਰਨ ਵਾਲੇ 23 ਹੋਰ ਆਗੂਆਂ ਨੂੰ ਕਾਂਗਰਸ ਨੇ ਸੰਗਠਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਨੌਜਵਾਨ ਕਾਂਗਰਸ ਪ੍ਰਧਾਨ ਵਿਕਰਮਦਿਤਿਆ ਸਿੰਘ ਦੇ ਕਰੀਬੀ ਯਦੁਪਤੀ ਠਾਕੁਰ ਦੀ ਸੰਗਠਨ ਤੋਂ ਫਿਰ ਛੁੱਟੀ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਜਿਨਾਂ 'ਤੇ ਕਾਰਵਾਈ ਕੀਤੀ ਗਈ, ਉਨ੍ਹਾਂ 'ਚੋਂ 3 ਆਗੂ ਸ਼ਹਿਰੀ ਵਿਕਾਸ ਮੰਤਰੀ ਸੁਧੀਰ ਵਰਮਾ ਦੇ ਹਲਕੇ ਧਰਮਸ਼ਾਲਾ ਤੋਂ ਹਨ। ਇਨ੍ਹਾਂ ਆਗੂਆਂ ਨੂੰ ਬਲਾਕ ਕਾਂਗਰਸ ਕਮੇਟੀ ਅਤੇ ਉਮੀਦਵਾਰਾਂ ਦੀਆਂ ਸਿਫਾਰਿਸ਼ਾਂ 'ਤੇ 6 ਸਾਲ ਲਈ ਬਰਖਾਸਤ ਕੀਤਾ ਗਿਆ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਬੁਲਾਰੇ ਸੰਜੇ ਸਿੰਘ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਨੇ ਪਾਰਟੀ ਦੇ ਜ਼ਿਆਦਾਤਰ ਉਮੀਦਵਾਰਾਂ ਖਿਲਾਫ ਕੰਮ ਕੀਤਾ ਹੈ।
'ਪੱਪੂ' ਸ਼ਬਦ ਦੇ ਇਸਤੇਮਾਲ 'ਤੇ ਪਾਬੰਦੀ ਲੱਗਣ ਤੋਂ ਬਾਅਦ ਪਰੇਸ਼ ਰਾਵਲ ਨੇ ਇਸ ਤਰ੍ਹਾਂ ਕੱਸਿਆ ਤੰਜ
NEXT STORY