ਉਜੈਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ 'ਚ ਸ਼ੁੱਕਰਵਾਰ ਸਵੇਰੇ ਕਾਂਗਰਸ ਦੇ ਇਕ ਸਾਬਕਾ ਕੌਂਸਲਰ ਦਾ ਉਨ੍ਹਾਂ ਦੇ ਘਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨੀਲਗੰਗਾ ਥਾਣਾ ਖੇਤਰ ਦੇ ਅਧੀਨ ਵਜ਼ੀਰ ਪਾਰਕ ਕਾਲੋਨੀ 'ਚ ਸਵੇਰੇ 5 ਵਜੇ ਹਾਜ਼ੀ ਕਲੀਮ ਖਾਨ ਉਰਫ਼ ਗੁੱਡੂ (60) ਨੂੰ ਉਨ੍ਹਾਂ ਦੇ ਘਰ ਸਿਰ 'ਚ ਗੋਲੀ ਮਾਰ ਦਿੱਤੀ ਗਈ।
ਅਧਿਕਾਰੀ ਅਨੁਸਾਰ, ਪੁਲਸ ਨੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਰਿਵਾਰਕ ਜ਼ਮੀਨ ਵਿਵਾਦ ਕਾਰਨ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲੇ ਖਾਨ ਦੇ ਕਤਲ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਹਾਰਨ 'ਤੇ ਸਾਬਕਾ MLA ਨੂੰ ਆਇਆ ਗੁੱਸਾ, ਧੀਆਂ ਲਈ ਮੁਫਤ ਬੱਸਾਂ ਕੀਤੀਆਂ ਬੰਦ
NEXT STORY