ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਰਾਜਧਾਨੀ ਖੇਤਰ-ਐੱਨ.ਸੀ.ਆਰ. ਦੇ ਗਾਜ਼ੀਆਬਾਦ 'ਚ ਭਾਣਜੀ ਨਾਲ ਬਦਸਲੂਕੀ ਦਾ ਵਿਰੋਧ ਕਰਨ 'ਤੇ ਪੱਤਰਕਾਰ ਨੂੰ ਗੋਲੀ ਮਾਰਨ ਦੀ ਘਟਨਾ 'ਤੇ ਡੂੰਘਾ ਸੋਗ ਜ਼ਾਹਰ ਕੀਤਾ। ਰਾਹੁਲ ਨੇ ਦੋਸ਼ ਲਗਾਇਆ ਕਿ ਰਾਮ ਰਾਜ ਦੇਣ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਚ ਸੂਬੇ 'ਚ ਗੁੰਡਾਰਾਜ ਫੈਲਿਆ ਹੈ। ਰਾਹੁਲ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਆਪਣੀ ਭਾਣਜੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਪੱਤਰਕਾਰ ਵਿਕਰਮ ਜੋਸ਼ੀ ਦਾ ਕਤਲ ਕਰ ਦਿੱਤਾ ਗਿਆ। ਸੋਗ ਪੀੜਤ ਪਰਿਵਾਰ ਨੂੰ ਮੇਰੀ ਹਮਦਰਦੀ। ਵਾਅਦਾ ਸੀ ਰਾਮ ਰਾਜ ਦਾ, ਦੇ ਦਿੱਤਾ ਗੁੰਡਾਰਾਜ।''
ਦੱਸਣਯੋਗ ਹੈ ਕਿ ਗਾਜ਼ੀਆਬਾਦ ਦੇ ਵਿਜੇਨਗਰ 'ਚ ਸ਼੍ਰੀ ਜੋਸ਼ੀ ਨੇ ਭਾਣਜੀ ਨਾਲ ਛੇੜਛਾੜ ਦਾ ਵਿਰੋਧ ਕੀਤਾ ਅਤੇ ਇਸ ਦੀ ਸ਼ਿਕਾਇਤ ਪੁਲਸ 'ਚ ਕੀਤੀ ਤਾਂ ਗੁੰਡਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਇਸ ਸੰਬੰਧ 'ਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਪੀੜਤ ਨੂੰ ਨਿਆਂ ਮਿਲੇਗਾ। ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਸੂਬੇ 'ਚ ਕਾਨੂੰਨ ਵਿਵਸਥਾ ਦਾ ਇਹ ਆਲਮ ਹੈ ਤਾਂ ਤੁਸੀਂ ਪੂਰੇ ਸੂਬੇ 'ਚ ਕਾਨੂੰਨ ਵਿਵਸਥਾ ਦੀ ਹਾਲਤ ਦਾ ਅੰਦਾਜ਼ਾ ਲਗਾ ਲਵੋ। ਸੂਬੇ ਦੇ ਜੰਗਲਰਾਜ 'ਚਰਾਹੁਲ ਨੇ ਪੱਤਰਕਾਰ ਦੇ ਕਤਲ 'ਤੇ ਜਤਾਇਆ ਸੋਗ, ਕਿਹਾ- ਵਾਅਦਾ ਰਾਮ ਰਾਜ ਦਾ ਅਤੇ ਦੇ ਦਿੱਤਾ ਗੁੰਡਾਰਾਜ ਇਕ ਪੱਤਰਕਾਰ ਨੂੰ ਇਸ ਲਈ ਗੋਲੀ ਮਾਰ ਦਿੱਤੀ ਗਈ, ਕਿਉਂਕਿ ਭਾਣਜੀ ਨਾਲ ਛੇੜਛਾੜ ਦੀ ਸ਼ਿਕਾਇਤ ਪੁਲਸ 'ਚ ਦਿੱਤੀ ਸੀ।
ਖੁਸ਼ਖ਼ਬਰੀ: ਦਿੱਲੀ ਪੁਲਸ 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ, ਨੋਟਿਸ ਹੋਇਆ ਜਾਰੀ
NEXT STORY