ਕਰਨਾਲ (ਕੇ.ਸੀ. ਆਰਿਆ) - ਹਰਿਆਣਾ ਦੇ ਜ਼ਿਲਾ ਕਰਨਾਲ 'ਚ ਕਾਂਗਰਸ ਨੇਤਾ ਪੰਕਜ ਪੁਨਿਆ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੰਕਜ 'ਤੇ ਸੋਸ਼ਲ ਮੀਡੀਆ 'ਤੇ ਭੱਦੀ ਟਿੱਪਣੀ ਕਰਨ ਦਾ ਦੋਸ਼ ਲੱਗਾ ਹੈ ਮਧੁਬਨ ਪੁਲਸ ਨੇ ਆਰ.ਐਸ.ਐਸ ਤੇ ਬੀਜੇਪੀ ਦੇ ਵਰਕਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੰਕਜ ਨੂੰ ਗ੍ਰਿਫਤਾਰ ਕੀਤਾ, ਹੁਣ ਕੱਲ ਵੀਰਵਾਰ ਨੂੰ ਪੰਕਜ ਪੁਨਿਆ ਨੂੰ ਕੋਰਟ 'ਚ ਪੇਸ਼ ਕਰੇਗੀ।
ਦਰਅਸਲ ਕਰਨਾਲ ਤੋਂ ਕਾਂਗਰਸ ਨੇਤਾ ਪੰਕਜ ਪੁਨਿਆ ਨੇ ਕੱਲ ਸ਼ਾਮ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਬਹੁਤ ਹੀ ਭੱਦੀ ਤੇ ਇਤਰਾਜ਼ਯੋਗ ਟਵੀਟ ਆਰ.ਐਸ.ਐਸ. ਤੇ ਬੀਜੇਪੀ ਖਿਲਾਫ ਕੀਤਾ ਸੀ। ਜੋ ਦੇਸ਼ ਭਰ 'ਚ ਟਵਿੱਟਰ 'ਤੇ ਵਾਇਰਸ ਹੋ ਗਈ ਜਿਸ 'ਤੇ ਸਾਰੇ ਆਰ.ਐਸ.ਐਸ. ਤੇ ਬੀਜੇਪੀ ਵਰਕਰਾਂ 'ਚ ਗੱਸਾ ਆ ਗਿਆ, ਜਿਸ ਤੋਂ ਬਾਅਦ ਉਹ ਆਪਣੇ-ਆਪਣੇ ਥਾਣੇ 'ਚ ਸ਼ਿਕਾਇਤ ਕਰਨ ਪਹੁੰਚੇ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ।
ਸਵਦੇਸ਼ੀ 'ਤੇ ਸਪੱਸ਼ਟੀਕਰਨ ਆਉਣ ਤਕ ਕੈਂਟੀਨਾਂ 'ਚ ਖਰੀਦ ਪ੍ਰਕਿਰਿਆ 'ਤੇ ਰੋਕ
NEXT STORY