ਵਾਰਾਣਸੀ (ਭਾਸ਼ਾ)- ਉੱਤਰ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਜੇ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਸੂਬੇ ਦੀ ਅਮੇਠੀ ਲੋਕ ਸਭਾ ਤੋਂ ਚੋਣ ਲੜਨਗੇ। ਕਾਂਗਰਸ ਦੇ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਜੇ ਰਾਏ ਪਹਿਲੀ ਵਾਰ ਆਪਣੇ ਗ੍ਰਹਿ ਜ਼ਿਲ੍ਹੇ ਵਾਰਾਣਸੀ ਪੁੱਜੇ ਜਿਥੇ ਪਾਰਟੀ ਵਰਕਰਾਂ ਨੇ ਢੋਲ-ਨਗਾੜਿਆਂ ਅਤੇ ਫੁੱਲਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਿਯੰਕਾ ਗਾਂਧੀ ਬਾਰੇ ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਜਿਥੋਂ ਵੀ ਚੋਣ ਲੜੇਗੀ, ਭਾਵੇਂ ਬਨਾਰਸ ਤੋਂ, ਇਥੋਂ ਦਾ ਇਕ-ਇਕ ਵਰਕਰ ਉਨ੍ਹਾਂ ਲਈ ਜਾਨ ਲੜਾ ਦੇਵੇਗਾ। ਅਸੀਂ ਉਨ੍ਹਾਂ ਦੀ ਪੂਰੀ ਹਮਾਇਤ ਕਰਾਂਗੇ।
ਇਹ ਵੀ ਪੜ੍ਹੋ : ਕੁੱਤਿਆਂ ਦੇ ਜਨਮ ਦਿਨ 'ਤੇ ਪੂਰੇ ਪਿੰਡ ਨੂੰ ਦਿੱਤੀ ਦਾਵਤ, ਜਾਇਦਾਦ ਵੀ ਇਨ੍ਹਾਂ ਦੇ ਨਾਂ ਕਰਨ ਦਾ ਐਲਾਨ
ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਨਿਯੁਕਤੀ ਨਰਿੰਦਰ ਮੋਦੀ ਖ਼ਿਲਾਫ਼ 2 ਵਾਰ ਚੋਣ ਲੜਨ ਦਾ ਇਨਾਮ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਲਗਾਤਾਰ ਸੰਘਰਸ਼ ਦਾ ਨਤੀਜਾ ਹੈ। ਅਜੇ ਰਾਏ ਰਾਹੁਲ ਗਾਂਧੀ ਦਾ ‘ਸਿਪਾਹੀ’ ਹੈ। ਭਾਜਪਾ ਖ਼ਿਲਾਫ਼ ਪੂਰੇ ਸੂਬੇ ਵਿਚ ਲੜਾਈ ਲੜੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਮ੍ਰਿਤੀ ਈਰਾਨੀ ਬੌਖਲਾ ਗਈ ਹੈ। ਉਹ 13 ਰੁਪਏ ਕਿਲੋ ਖੰਡ ਦਿਵਾ ਰਹੀ ਸੀ। ਪੁੱਛਿਆ ਕਿ 13 ਰੁਪਏ ਕਿਲੋ ਖੰਡ ਮਿਲ ਰਹੀ ਹੈ ਕੀ? ਅਜੇ ਰਾਏ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਨੇ ਜੋ ਭਰੋਸਾ ਕੀਤਾ ਹੈ, ਉਸ ਭਰੋਸੇ ਨੂੰ ਲੈ ਕੇ ਆਮ ਜਨਤਾ ਵਿਚ ਜਾਵਾਂਗੇ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਖੌਫ਼ ਬਦਮਾਸ਼ਾਂ ਨੇ ਪੱਤਰਕਾਰ ਦੇ ਘਰ ਵੜ ਕੇ ਮਾਰੀ ਗੋਲੀ, CM ਨੇ ਦਿੱਤੇ ਜਾਂਚ ਦੇ ਆਦੇਸ਼
NEXT STORY