ਨੈਸ਼ਨਲ ਡੈਸਕ- ਕਈ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਇੰਨਾ ਪਿਆਰ ਕਰਦੇ ਹਨ ਕਿ ਉਨ੍ਹਾਂ ਦੇ ਬਿਨਾਂ ਨਾ ਇਕੱਲੇ ਖਾਂਦੇ ਹਨ ਅਤੇ ਨਾ ਹੀ ਸੌਂਦੇ ਹਨ। ਖ਼ਾਸ ਕਰ ਕੇ ਕੁੱਤਿਆਂ ਨਾਲ ਲੋਕਾਂ ਦਾ ਬਹੁਤ ਪਿਆਰ ਹੁੰਦਾ ਹੈ। ਇਸ ਵਿਚ ਬਰੇਲੀ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਜੋੜੇ ਨੇ ਆਪਣੇ 2 ਪਾਲਤੂ ਕੁੱਤਿਆਂ ਦਾ ਜਨਮ ਦਿਨ ਮਨਾਇਆ ਹੈ। ਇੰਨਾ ਹੀ ਨਹੀਂ ਜੋੜੇ ਨੇ ਆਪਣੀ ਸਾਰੀ ਜਾਇਦਾਦ ਇਨ੍ਹਾਂ ਕੁੱਤਿਆਂ ਦੇ ਨਾਮ ਕਰਨ ਦਾ ਐਲਾਨ ਵੀ ਕੀਤਾ ਹੈ। ਮਾਮਲਾ ਜ਼ਿਲ੍ਹੇ ਦੇ ਭੋਜੀਪੁਰਾ ਖੇਤਰ ਦੇ ਪਿੰਡ ਬੋਹਿਤ ਦਾ ਹੈ।
ਇਹ ਵੀ ਪੜ੍ਹੋ : ਸਮੁੰਦਰ ’ਚ ਵਧੀ ਭਾਰਤ ਦੀ ਤਾਕਤ, ਰਾਸ਼ਟਰਪਤੀ ਮੁਰਮੂ ਨੇ ਜੰਗੀ ਬੇੜਾ ‘ਵਿੰਧਿਆਗਿਰੀ’ ਸਮੁੰਦਰੀ ਫੌਜ ਨੂੰ ਸੌਂਪਿਆ
ਇੱਥੇ ਦੇ ਰਹਿਣ ਵਾਲੇ ਸ਼ਾਮ ਬਿਹਾਰੀ ਅਤੇ ਉਸ ਦੀ ਪਤਨੀ ਰੇਨੂੰ ਨੇ ਆਪਣੇ ਇਕ ਸਾਲ ਦੇ ਪਾਲਤੂ ਕੁੱਤਿਆਂ ਲਾਲੂ ਅਤੇ ਭੂਰਾ ਦਾ ਦਾ ਜਨਮ ਦਿਨ ਮਨਾਇਆ। ਪਹਿਲੇ ਰੇਨੂੰ ਨੇ ਦੋਹਾਂ ਦੀ ਆਰਤੀ ਕੀਤੀ ਅਤੇ ਫਿਰ ਉਨ੍ਹਾਂ ਤੋਂ ਕੇਕ ਕਟਵਾਇਆ। ਜਨਮ ਦਿਨ 'ਤੇ ਮਹਿਮਾਨਾਂ ਅਤੇ ਪਿੰਡ ਵਾਲਿਆਂ ਨੂੰ ਵੀ ਬੁਲਾਇਆ ਗਿਆ। ਜੋੜੇ ਨੇ ਪੂਰੇ ਪਿੰਡ ਲਈ ਭੋਜਨ ਦਾ ਵੀ ਇੰਤਜ਼ਾਮ ਕੀਤਾ ਸੀ। ਮਹਿਮਾਨਾਂ ਨੇ ਕੁੱਤਿਆਂ ਨੂੰ ਤੋਹਫ਼ੇ ਵੀ ਦਿੱਤੇ। ਰੇਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੈ। ਪਿੰਡ 'ਚ ਇਕ ਕੁੱਤੀ ਨੇ ਪਿਛਲੇ ਸਾਲ 2 ਬੱਚਿਆਂ ਨੂੰ ਜਨਮ ਦਿੱਤਾ ਸੀ। ਉਹ ਦੋਵੇਂ ਕੁੱਤਿਆਂ ਨੂੰ ਆਪਣੇ ਘਰ ਲੈ ਆਈ ਅਤੇ ਉਨ੍ਹਾਂ ਦਾ ਨਾਮ ਲਾਲੂ ਅਤੇ ਭੂਰਾ ਰੱਖਿਆ। ਉੱਥੇ ਹੀ ਰੇਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਤੇ ਬਹੁਤ ਕਿਸਮਤਵਾਲੇ ਹਨ, ਇਸ ਲਈ ਉਨ੍ਹਾਂ ਦਾ ਜਨਮ ਦਿਨ ਮਨਾਇਆ ਅਤੇ ਇਸ 'ਚ ਕੋਈ ਕਮੀ ਨਹੀਂ ਛੱਡੀ। ਪੂਰੇ ਇਲਾਕੇ 'ਚ ਲਾਲੂ ਅਤੇ ਭੂਰਾ ਦੇ ਜਨਮ ਦਿਨ ਦੀ ਕਾਫ਼ੀ ਚਰਚਾ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਪੁੱਛਿਆ, ਸਿਰਫ ਬਿਲਕਿਸ ਮਾਮਲੇ ਦੇ ਦੋਸ਼ੀਆਂ ਨੂੰ ਹੀ ਰਿਹਾਈ ’ਚ ਛੋਟ ਕਿਓਂ?
NEXT STORY