ਹਰਿਆਣਾ (ਵਾਰਤਾ)- ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਉਮੀਦਵਾਰਾਂ ਦੀ ਸੂਚੀ 'ਤੇ ਤੰਜ਼ ਕੱਸਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ 'ਤੇ ਮਾਮਲੇ ਦਰਜ ਰਹੇ ਹਨ, ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ, ਜਿਸ ਨਾਲ ਪਾਰਟੀ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਉਨ੍ਹਾਂ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਲੋਕਾਂ ਨੂੰ ਵੀ ਟਿਕਟ ਦਿੱਤਾ ਹੈ, ਜਿਨ੍ਹਾਂ 'ਤੇ ਮਾਮਲਾ ਚੱਲ ਰਿਹਾ ਹੈ, ਕਾਂਗਰਸ ਨੂੰ ਜੇਲ੍ਹ ਜਾਣ ਵਾਲੇ ਉਮੀਦਵਾਰ ਪਸੰਦ ਹਨ। ਉਨ੍ਹਾਂ ਕਿਹਾ ਕਿ ਸੁਰੇਂਦਰ ਪਵਾਰ ਜੋ ਜੇਲ੍ਹ 'ਚ ਹੈ, ਉਨ੍ਹਾਂ ਨੂੰ ਟਿਕਟ ਦਿੱਤਾ ਗਿਆ ਹੈ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ 'ਤੇ ਇਕ ਸਵਾਲ ਦੇ ਜਵਾਬ 'ਚ ਵਿਜ ਨੇ ਕਿਹਾ ਕਿ ਅਜੇ ਤਾਂ ਜੱਦੋ-ਜਹਿਦ ਚੱਲ ਰਹੀ ਹੈ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਖੁਦ ਆਮ ਆਦਮੀ ਪਾਰਟੀ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦਵਾਰ ਦੇ ਦਿਓ, ਕਿਉਂਕਿ ਉਨ੍ਹਾਂ ਕੋਲ ਉਮੀਦਵਾਰਾਂ ਦੀ ਘਾਟ ਹੈ। ਉੱਥੇ ਹੀ ਆਮ ਆਦਮੀ ਨੇ ਖੁਦ 50 ਸੀਟਾਂ 'ਤੇ ਚੋਣ ਲੜਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਹੈ, ਕੋਈ ਵੀ ਚੋਣ ਲੜ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 33 ਲੋਕਾਂ ਦੀ ਮੌਤ
NEXT STORY