ਨਵੀਂ ਦਿੱਲੀ—ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਭਾਵ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੜਕ 'ਤੇ ਉਤਰਨ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਕਿਹਾ, ''ਲੋਕਤੰਤਰ ਖਤਰੇ 'ਚ ਹੈ ਅਤੇ ਜਨਾਦੇਸ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਜਿਹੇ 'ਚ ਹੁਣ ਸੋਸ਼ਲ ਮੀਡੀਆ 'ਤੇ ਹਮਲਾਵਰ ਹੋਣਾ ਹੀ ਕਾਫੀ ਨਹੀਂ ਹੈ।''
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਇਹ ਵੀ ਕਿਹਾ ਕਿ ਅੱਜ ਲੋਕਤੰਤਰ ਖਤਰੇ 'ਚ ਹੈ, ਸਭ ਤੋਂ ਖਤਰਨਾਕ ਅੰਦਾਜ਼ 'ਚ ਜਨਾਦੇਸ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਆਜ਼ਾਦੀ ਘੁਲਾਟੀਏ ਅਤੇ ਗਾਂਧੀ, ਪਟੇਲ, ਅੰਬੇਡਕਰ ਵਰਗੇ ਨੇਤਾਵਾਂ ਦੇ ਸੱਚੇ ਸੰਦੇਸ਼ਾਂ ਦੀ ਗਲਤ ਵਰਤੋਂ ਕਰ ਉਹ ਆਪਣਾ ਨਾਪਾਕ ਏਜੰਡਾ ਪੂਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਕੋਲ ਏਜੰਡਾ ਹੋਣਾ ਚਾਹੀਦਾ ਹੈ ਅਤੇ ਸਿਰਫ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣਾ ਹੀ ਕਾਫੀ ਨਹੀਂ ਹੈ।
ਬੈਠਕ ਦੌਰਾਨ ਨੇਤਾਵਾਂ ਨੇ ਅਰਥ ਵਿਵਸਥਾ 'ਚ ਜਾਰੀ ਮੰਦੀ 'ਤੇ ਵੀ ਚਰਚਾ ਕੀਤੀ। ਸੋਨੀਆ ਗਾਂਧੀ ਨੇ ਕਿਹਾ, ''ਦੇਸ਼ ਦੀ ਆਰਥਿਕ ਸਥਿਤੀ ਬਹੁਤ ਗੰਭੀਰ ਹੈ। ਨੁਕਸਾਨ ਵੱਧ ਰਹੇ ਹਨ। ਆਮ ਲੋਕਾਂ ਦਾ ਆਤਮ-ਵਿਸ਼ਵਾਸ਼ ਹਿਲ ਗਿਆ ਹੈ ਅਤੇ ਸਰਕਾਰ ਜੋ ਕੁਝ ਵੀ ਕਰ ਰਹੀ ਹੈ, ਉਹ ਵੱਧਦੇ ਨੁਕਸਾਨ ਤੋਂ ਧਿਆਨ ਹਟਾਉਣ ਲਈ ਵੱਡੇ ਪੱਧਰ 'ਤੇ ਬਦਲੇ ਦੀ ਰਾਜਨੀਤੀ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੋਰ ਬਿਹਤਰ ਕਰਨ ਦੀ ਜਰੂਰਤ ਹੈ। ਸਾਡੇ ਲਈ ਹੁਣ ਲੋਕਾਂ ਦੇ ਕੋਲ ਜਾਣਾ ਸਭ ਤੋਂ ਮਹੱਤਵਪੂਰਨ ਹੈ।
ਦੱਸਣਯੋਗ ਹੈ ਕਿ ਦਿੱਲੀ 'ਚ ਪਾਰਟੀ ਦਫਤਰ 'ਚ ਕਾਂਗਰਸ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਤਹਿਤ ਅੱਜ ਭਾਵ ਵੀਰਵਾਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਅਤੇ ਏਜੰਡੇ 'ਤੇ 'ਆਰ. ਐੱਸ. ਐੱਸ. ਵਰਗੇ ਪ੍ਰੇਰਕਾਂ' ਦੀ ਮੇਗਾ ਈਵੈਂਟ ਸੰਬੰਧੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇੱਕ ਬੈਠਕ ਬੁਲਾਈ । ਕਾਂਗਰਸ ਦੇ ਅੰਤਰਿਮ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸੋਨੀਆ ਗਾਂਧੀ ਨੇ ਵੱਡੀ ਬੈਠਕ ਕੀਤੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਲਿਹੋਤ, ਭੁਪੇਸ਼ ਬਘੇਲ, ਪ੍ਰਿਯੰਕਾ ਗਾਂਧੀ , ਜਯੋਤਿਰਾਦਿੱਤਿਆ ਸਿੰਧੀਆ, ਦੀਪਕ ਬਾਬਰਿਆ, ਏ. ਕੇ. ਐਂਟਨੀ, ਹਰੀਸ਼ ਰਾਵਤ, ਸ਼ਕਤੀ ਸਿੰਘ ਗੋਹਿਲ,ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ, ਕੇ. ਸੀ, ਵੇਣੂਗੋਪਾਲ ਸਮੇਤ ਕਈ ਹੋਰ ਨੇਤਾ ਪਹੁੰਚੇ।

ਰਾਜੀਵ ਗਾਂਧੀ ਕਤਲ : ਦੋਸ਼ੀ ਨਲਿਨੀ ਦੀ ਪੈਰੋਲ ਵਧਾਉਣ ਤੋਂ ਮਦਰਾਸ ਹਾਈ ਕੋਰਟ ਨੇ ਕੀਤੀ ਨਾਂਹ
NEXT STORY