ਭੋਪਾਲ- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਸਿਲਵਾਨੀ ਤੋਂ ਕਾਂਗਰਸੀ ਵਿਧਾਇਕ ਦੇਵੇਂਦਰ ਪਟੇਲ ਦੇ ਪੋਤੇ ਨੂੰ ਅਗਵਾ ਕਰਨ ਦੇ 14 ਘੰਟਿਆਂ ਦੇ ਅੰਦਰ ਸੁਰੱਖਿਅਤ ਵਾਪਸੀ ਲਈ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਜ਼ਿਲ੍ਹਾ ਪੁਲਸ ਦੀ ਪ੍ਰਸ਼ੰਸਾ ਕੀਤੀ ਹੈ। ਡਾ. ਯਾਦਵ ਨੇ 'ਐਕਸ' 'ਤੇ ਪੋਸਟ 'ਚ ਕਿਹਾ ਕਿ ਥਾਣਾ ਬੇਗਮਗੰਜ ਅਧੀਨ ਪਲੋਹਾ ਪਿੰਡ ਤੋਂ ਅਗਵਾ ਕੀਤੇ ਗਏ 2 ਸਾਲ ਦੇ ਬੱਚੇ ਨੂੰ ਪੁਲਸ ਨੇ 14 ਘੰਟਿਆਂ ਦੇ ਅੰਦਰ ਛਿੰਦਵਾੜਾ ਜ਼ਿਲ੍ਹੇ ਤੋਂ ਸਹੀ ਸਲਾਮਤ ਰੈਸਕਿਊ ਕਰ ਕੇ ਮੁੱਖ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਲਵਾਨੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਸ਼੍ਰੀ ਪਟੇਲ ਦੇ ਪੋਤੇ ਦੇ ਲਾਪਤਾ ਹੋਣ ਅਤੇ ਫਿਰੌਤੀ ਦੀ ਮੰਗ ਬਾਰੇ ਜਾਣਕਾਰੀ ਮਿਲਣ 'ਤੇ ਨਰਮਦਾਪੁਰਮ ਪੁਲਸ ਇੰਸਪੈਕਟਰ ਜਨਰਲ ਨੇ ਰਾਇਸੇਨ ਦੇ ਪੁਲਸ ਸੁਪਰਡੈਂਟ ਨੂੰ ਤੁਰੰਤ ਇਕ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ, ਜਿਸ ਤਹਿਤ ਤਲਾਸ਼ੀ ਮੁਹਿੰਮ, ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ, ਕੈਮਰਿਆਂ ਦੀ ਜਾਂਚ, ਤਕਨੀਕੀ ਸਹਾਇਤਾ ਟੀਮ ਦੁਆਰਾ ਨਿਰੰਤਰ ਜਾਂਚ ਅਤੇ ਸੂਤਰਾਂ ਦੇ ਅਧਾਰ 'ਤੇ 300 ਕਿਲੋਮੀਟਰ ਦੂਰ ਛਿੰਦਵਾੜਾ ਦੇ ਤਾਮੀਆ ਤੋਂ ਮੁੰਡੇ ਨੂੰ ਸੁਰੱਖਿਅਤ ਲੱਭਿਆ।
ਇਹ ਵੀ ਪੜ੍ਹੋ : ਨੈਸ਼ਨਲ ਲੈਵਲ ਦੇ ਪਹਿਲਵਾਨ ਤੋਂ ਬਣ ਗਿਆ ਸਮੱਗਲਰ ! 8 ਸਾਲ ਬਾਅਦ ਇੰਝ ਚੜ੍ਹਿਆ ਪੁਲਸ ਅੜਿੱਕੇ
ਉਨ੍ਹਾਂ ਕਿਹਾ ਕਿ ਅਗਵਾ ਦੇ ਮਾਮਲੇ 'ਚ ਤੁਰੰਤ ਕਾਰਵਾਈ ਕਰ ਕੇ ਮੁੰਡੇ ਨੂੰ ਸਹੀ ਸਲਾਮਤ ਲੱਭਣ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਵਰਤੇ ਗਏ ਵਾਹਨ ਆਦਿ ਬਰਾਮਦ ਕਰਨ ਦੀ ਇਸ ਸਫ਼ਲਤਾ ਲਈ ਪੁਲਸ ਦੀ ਟੀਮ ਵਧਾਈ ਅਤੇ ਪ੍ਰਸੰਸਾ ਦੀ ਹੱਕਦਾਰ ਹੈ। ਸ਼੍ਰੀ ਪਟੇਲ ਦੇ 2 ਸਾਲ ਦੇ ਪੋਤੇ ਨੂੰ ਵੀਰਵਾਰ ਸਵੇਰੇ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਕੱਲ੍ਹ ਸਵੇਰੇ ਪੁਲਸ ਨੇ ਛਿੰਦਵਾੜਾ ਜ਼ਿਲ੍ਹੇ ਦੇ ਤਾਮੀਆ ਤੋਂ ਬਰਾਮਦ ਕਰ ਲਿਆ ਗਿਆ। ਪੁਲਸ ਨੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਉਸੇ ਪਰਿਵਾਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਫਿਰੌਤੀ ਦੇ ਲਾਲਚ 'ਚ ਬੱਚੇ ਨੂੰ ਅਗਵਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ
NEXT STORY