ਮੁੰਬਈ— ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਵਿਧਾਇਕ ਬੇਟੇ ਵਲੋਂ ਇੰਜੀਨੀਅਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੰਜੀਨੀਅਰ 'ਤੇ ਚਿੱਕੜ ਅਟੈਕ ਕੀਤਾ ਹੈ। ਕਾਂਗਰਸ ਵਿਧਾਇਕ ਰਿਤੇਸ਼ ਰਾਣੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ, ਇਸੇ ਦੌਰਾਨ ਉਨ੍ਹਾਂ ਨੇ ਗੁੱਸੇ 'ਚ ਆ ਕੇ ਇੰਜੀਨੀਅਰ 'ਤੇ ਚਿੱਕੜ ਸੁੱਟਵਾ ਦਿੱਤਾ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਕਾਂਗਰਸ ਵਿਧਾਇਕ ਨਿਤੇਸ਼ ਰਾਣੇ ਅਤੇ ਉਨ੍ਹਾਂ ਦੇ ਸਮਰਥਕ ਇੰਜੀਨੀਅਰ ਪ੍ਰਕਾਸ਼ ਸ਼ੇਡੇਕਰ 'ਤੇ ਚਿੱਕੜ ਸੁੱਟਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਣੇ ਕਾਂਕਾਵਲੀ 'ਚ ਮੁੰਬਈ-ਗੋਆ ਰਾਜਮਾਰਗ ਕੋਲ ਇਕ ਪੁੱਲ 'ਤੇ ਟੋਇਆਂ ਨਾਲ ਭਰੇ ਰਾਜਮਾਰਗ ਦਾ ਨਿਰੀਖਣ ਕਰ ਰਹੇ ਸਨ। ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਗੁੰਡਾਗਰਦੀ ਇੱਥੇ ਨਹੀਂ ਰੁਕੀ। ਇਸ ਤੋਂ ਬਾਅਦ ਰਾਣੇ ਦੇ ਸਮਰਥਕਾਂ ਨੇ ਇੰਜੀਨੀਅਰ ਨੂੰ ਨਦੀ 'ਤੇ ਬਣੇ ਪੁੱਲ ਨਾਲ ਬੰਨ੍ਹ ਦਿੱਤਾ ਅਤੇ ਬਦਸਲੂਕੀ ਕੀਤੀ।
ਜਾਣੋ ਕੌਣ ਹੈ ਨਿਤੇਸ਼ ਰਾਣੇ
ਨਿਤੇਸ਼ ਰਾਣੇ ਮਹਾਰਾਸ਼ਟਰ ਵਿਧਾਨ ਸਭਾ 'ਚ ਕਾਂਕਾਵਲੀ ਸੀਟ ਤੋਂ ਵਿਧਾਇਕ ਹਨ। 2014 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ 25 ਹਜ਼ਾਰ ਤੋਂ ਵਧ ਵੋਟਾਂ ਨਾਲ ਜਿੱਤੇ ਸਨ। ਇਸ ਤੋਂ ਇਲਾਵਾ ਉਹ ਸਵਾਭਿਮਾਨ ਸੰਗਠਨ ਨਾਂ ਨਾਲ ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਵੀ ਚਲਾਉਂਦੇ ਹਨ। ਉਨ੍ਹਾਂ ਨੇ ਯੂ.ਕੇ. ਤੋਂ ਪੜ੍ਹਾਈ ਕੀਤੀ ਹੈ। ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਐਂਟਰੀ ਲਈ। ਨਿਤੇਸ਼ ਦੇ ਪਿਤਾ ਨਾਰਾਇਣ ਰਾਣੇ ਮਹਾਰਾਸ਼ਟਰ ਦੇ ਵੱਡੇ ਰਾਜਨੇਤਾ ਹਨ। 1999 'ਚ ਉਹ ਰਾਜ ਦੇ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਨੂੰ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਕਰੀਬੀ ਮੰਨਿਆ ਜਾਂਦਾ ਸੀ ਪਰ 2005 'ਚ ਝਗੜੇ ਤੋਂ ਬਾਅਦ ਨਾਰਾਇਣ ਰਾਣੇ ਨੇ ਸ਼ਿਵ ਸੈਨਾ ਛੱਡ ਦਿੱਤੀ ਸੀ ਅਤੇ ਕਾਂਗਰਸ 'ਚ ਸ਼ਾਮਲ ਹ ੋਗਏ ਸਨ। ਨਿਤੇਸ਼ ਦਾ ਸਵਾਭਿਮਾਨ ਸੰਗਠਨ ਮਹਾਰਾਸ਼ਟਰ ਅਤੇ ਮੁੰਬਈ 'ਚ ਨੌਜਵਾਨਾਂ ਦੀ ਬੇਰੋਜ਼ਗਾਰੀ, ਸਿਹਤ ਸੇਵਾਵਾਂ ਅਤੇ ਬੁਨਿਆਦੀ ਜ਼ਰੂਰਤਾਂ ਦੇ ਮੁੱਦੇ ਨੂੰ ਚੁੱਕਦਾ ਰਿਹਾ ਹੈ। ਨਿਤੇਸ਼ ਮੁੰਬਈ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਰਹਿ ਚੁਕੇ ਹਨ।
ਕਮਸ਼ੀਰ ਨੂੰ ਫੂਕਣ 'ਚ ਲੱਗੇ 'ਵੱਖਵਾਦੀ ਨੇਤਾ', ਖੁਦ ਦੇ ਬੱਚੇ ਵਿਦੇਸ਼ਾਂ 'ਚ ਸੈਟਲ
NEXT STORY