ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ 'ਚ ਦਲਿਤਾਂ ਅਤੇ ਜਨਾਨੀਆਂ ਵਿਰੁੱਧ ਅਪਰਾਧ ਵਧ ਗਏ ਹਨ ਪਰ ਸੂਬੇ ਦੀ ਭਾਜਪਾ ਸਰਕਾਰ ਪ੍ਰਦੇਸ਼ ਤੋਂ ਅਪਰਾਧ ਦੇ ਖਾਤਮੇ ਨੂੰ ਝੂਠਾ ਪ੍ਰਚਾਰ ਕਰਨ 'ਚ ਲੱਗੀ ਹੈ।
ਉਨ੍ਹਾਂ ਨੇ ਇਕ ਗਰਾਫ਼ ਸ਼ੇਅਰ ਕਰ ਕੇ ਟਵੀਟ ਕੀਤਾ,''ਦਲਿਤਾਂ ਵਿਰੁੱਧ ਹੋਣ ਵਾਲੇ ਕੁੱਲ ਅਪਰਾਧ ਦੇ ਇਕ ਤਿਹਾਈ ਅਪਰਾਧ ਉੱਤਰ ਪ੍ਰਦੇਸ਼ 'ਚ ਹੁੰਦੇ ਹਨ। ਉੱਤਰ ਪ੍ਰਦੇਸ਼ 'ਚ ਜਨਾਨੀਆਂ ਵਿਰੁੱਧ ਅਪਰਾਧ 'ਚ ਸਾਲ 2016 ਤੋਂ 2018 ਤੱਕ 21 ਫੀਸਦੀ ਦਾ ਵਾਧਾ ਹੋਇਆ।'' ਪ੍ਰਿਯੰਕਾ ਨੇ ਦਾਅਵਾ ਕੀਤਾ,''ਇਹ ਸਾਰੇ ਅੰਕੜੇ ਉੱਤਰ ਪ੍ਰਦੇਸ਼ 'ਚ ਵਧਦੇ ਅਪਰਾਧਾਂ ਅਤੇ ਅਪਰਾਧ ਦੇ ਮਜ਼ਬੂਤ ਹੁੰਦੇ ਸ਼ਿਕੰਜੇ ਵੱਲ ਇਸ਼ਾਰਾ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ,''ਹੈਰਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ ਸਾਰਿਆਂ 'ਤੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਉੱਤਰ ਪ੍ਰਦੇਸ਼ ਸਰਕਾਰ ਅਪਰਾਧ ਖਤਮ ਹੋਣ ਦਾ ਝੂਠਾ ਪ੍ਰਚਾਰ ਕਰਦੀ ਰਹੀ।''
ਦਿੱਲੀ: ਕੋਰੋਨਾ ਪਾਜ਼ੇਟਿਵ ਪੱਤਰਕਾਰ ਨੇ ਏਮਜ਼ ਦੀ ਚੌਥੀ ਮੰਜ਼ਲ ਤੋਂ ਮਾਰੀ ਛਾਲ
NEXT STORY