ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਦਾ ਪੇਂਡੂ ਅਰਥ ਵਿਵਸਥਾ 'ਤੇ ਅਸਰ ਅਤੇ ਇਸ ਆਫ਼ਤ ਤੋਂ ਉਭਰਨ ਤੋਂ ਬਾਅਦ ਚੁੱਕਣੇ ਜਾਣ ਵਾਲੇ ਜ਼ਰੂਰੀ ਕਦਮਾਂ ਨੂੰ ਲੈ ਕੇ ਬੰਗਲਾਦੇਸ਼ ਦੇ ਪੇਂਡੂ ਬੈਂਕ ਦੇ ਸੰਸਥਾਪਕ ਅਤੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨਾਲ ਚਰਚਾ ਕੀਤੀ। ਇਸ ਚਰਚਾ ਦਾ ਵੀਡੀਓ ਸ਼ੁੱਕਰਵਾਰ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਰੀ ਕੀਤਾ ਗਿਆ। ਮੁਹੰਮਦ ਯੂਨੁਸ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਪਿੰਡ ਦੀ ਅਰਥ ਵਿਵਸਥਾ ਨੂੰ ਖੜ੍ਹਾ ਕੀਤਾ ਜਾਵੇ। ਲੋਕਾਂ ਨੂੰ ਸ਼ਹਿਰ ਨਹੀਂ ਸਗੋਂ ਪਿੰਡ 'ਚ ਹੀ ਨੌਕਰੀ ਦਿੱਤੀ ਜਾਵੇ। ਕੋਰੋਨਾ ਤੋਂ ਬਾਅਦ ਇਕ ਨਵੀਂ ਨੀਤੀ 'ਤੇ ਕੰਮ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੱਛਮ ਤੋਂ ਕਾਫ਼ੀ ਕੁਝ ਲਿਆ ਪਰ ਪਿੰਡ ਨੂੰ ਤਾਕਤਵਰ ਬਣਾਉਣਾ ਭਾਰਤ ਅਤੇ ਬੰਗਲਾਦੇਸ਼ ਦਾ ਹੀ ਮਾਡਲ ਹੈ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਸਾਨੂੰ ਆਪਣੀ ਪੇਂਡੂ ਅਰਥ ਵਿਵਸਥਾ ਨੂੰ ਅੱਗੇ ਵਧਾਉਣਾ ਹੋਵੇਗਾ।
ਰਾਹੁਲ ਗਾਂਧੀ ਨੇ ਇਸ ਵੀਡੀਓ ਦਾ ਇਕ ਹਿੱਸਾ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਇਸ ਚਰਚਾ ਬਾਰੇ ਜਾਣਕਾਰੀ ਦਿੱਤੀ ਸੀ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਦੇਸ਼ 'ਚ 'ਬਿਨਾਂ ਯੋਜਨਾ ਤਾਲਾਬੰਦੀ' ਕਾਰਨ ਭਾਰਤੀ ਸ਼ਹਿਰਾਂ ਤੋਂ ਕਰੋੜਾਂ ਮਜ਼ਦੂਰ ਚੱਲੇ ਗਏ। ਗੈਰ ਸੰਗਠਿਤ ਖੇਤਰ ਦੀ ਨੀਂਹ 'ਤੇ ਖੜ੍ਹੀ ਅਰਥ ਵਿਵਸਥਾ ਨਸ਼ਟ ਹੋ ਗਈ। ਅਜਿਹੇ 'ਚ ਇਹ ਚਰਚਾ ਇਸ ਨੂੰ ਲੈ ਕੇ ਹੈ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਹਾਲਾਤ ਨੂੰ ਕਿਵੇਂ ਨਵਾਂ ਆਕਾਰ ਦਿੱਤਾ ਜਾ ਸਕਦਾ ਹੈ।
10ਵੀਂ ਪਾਸ ਕੁੜੀਆਂ ਲਈ ਭਾਰਤੀ ਫ਼ੌਜ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY