ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੀ ਜਨਤਾ ਨੂੰ ਇਕਜੁਟ ਹੋ ਕੇ ਲੋਕਤੰਤਰ ਦੀ ਰੱਖਿਆ 'ਚ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਰਾਹੁਲ ਨੇ ਇਕ ਟਵੀਟ 'ਚ ਲਿਖਿਆ,''ਆਓ ਲੋਕਤੰਤਰ 'ਚ ਇਕਜੁਟ ਹੋ ਕੇ ਲੋਕਤੰਤਰ ਦੀ ਰੱਖਿਆ ਲਈ ਆਵਾਜ਼ ਚੁੱਕਣ। ਰਾਹੁਲ ਨੇ ਇਸ ਲਈ ਇਕ ਹੈੱਸ਼ਟੈਗ #SpeakUpForDemocracy ਦਾ ਵੀ ਆਪਣੇ ਟਵੀਟ 'ਚ ਜ਼ਿਕਰ ਕੀਤਾ ਹੈ। ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਨਾਲ ਜੁੜਿਆ ਇਕ ਵੀਡੀਓ ਵੀ ਪੋਸਟ ਕੀਤਾ ਹੈ।
#SpeakUpForDemocracy 'ਚ ਰਾਹੁਲ ਗਾਂਧੀ ਨੇ ਰਾਜਸਥਾਨ ਮਾਮਲੇ 'ਤੇ ਫੋਕਸ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਪੈਸਿਆਂ ਦੇ ਲਾਲਚ ਦੀ ਬਦੌਲਤ ਇੱਥੇ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। 2 ਦਿਨ ਪਹਿਲਾਂ ਵੀ ਰਾਹੁਲ ਗਾਂਧੀ ਰਾਜਸਥਾਨ ਮਾਮਲੇ 'ਤੇ ਟਵੀਟ ਕਰ ਕੇ ਭਾਜਪਾ 'ਤੇ ਦੋਸ਼ ਲਗਾ ਚੁਕੇ ਹਨ। ਰਾਹੁਲ ਨੇ ਟਵੀਟ 'ਚ ਲਿਖਿਆ,''ਦੇਸ਼ 'ਚ ਸੰਵਿਧਾਨ ਅਤੇ ਕਾਨੂੰਨ ਦਾ ਸ਼ਾਸਨ ਹੈ। ਸਰਕਾਰਾਂ ਜਨਤਾ ਦੇ ਬਹੁਮਤ ਨਾਲ ਬਣਦੀਆਂ ਅਤੇ ਚੱਲਦੀਆਂ ਹਨ। ਰਾਜਸਥਾਨ ਸਰਕਾਰ ਸੁੱਟਣ ਦੀ ਭਾਜਪਾ ਦੀ ਯੋਜਨਾ ਸਾਫ਼ ਹੈ। ਇਹ ਰਾਜਸਥਾਨ ਦੇ 8 ਕਰੋੜ ਲੋਕਾਂ ਦਾ ਅਪਮਾਨ ਹੈ। ਰਾਜਪਾਲ ਨੂੰ ਵਿਧਾਨ ਸਭਾ ਸੈਸ਼ਨ ਬੁਲਾਉਣਾ ਚਾਹੀਦਾ ਤਾਂ ਕਿ ਸੱਚਾਈ ਦੇਸ਼ ਦੇ ਸਾਹਮਣੇ ਆਏ।
ਦਿੱਲੀ ਦੇ ਹਸਪਤਾਲਾਂ 'ਚ ਘੱਟ ਹੋਏ ਕੋਰੋਨਾ ਮਰੀਜ਼, ਕੇਜਰੀਵਾਲ ਨੇ ਕਿਹਾ- ਘਰ 'ਚ ਹੀ ਹੋ ਰਿਹੈ ਇਲਾਜ
NEXT STORY