ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਦਰਮਿਆਨ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਅਤੇ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਆਯੋਜਨ ਨੂੰ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਦੱਸਿਆ। ਉਨ੍ਹਾਂ ਨੇ ਲੋਕਾਂ ਨੂੰ 'ਸਪੀਕਅੱਪ' ਪ੍ਰੋਗਰਾਮ ਨਾਲ ਜੁੜ ਕੇ ਉਨ੍ਹਾਂ ਦੀ (ਵਿਦਿਆਰਥੀਆਂ ਦੀ) ਆਵਾਜ਼ ਬਣਨ ਅਤੇ ਸਰਕਾਰ 'ਤੇ ਪ੍ਰੀਖਿਆ ਮੁਲਤਵੀ ਕਰਨ ਲਈ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,''ਲੱਖਾਂ ਪਰੇਸ਼ਾਨ ਵਿਦਿਆਰਥੀਆਂ ਨਾਲ ਆਪਣੀ ਆਵਾਜ਼ ਜੋੜੋ। ਸਪੀਕਅੱਪ ਫਾਰ ਸਟੂਡੈਂਟ ਸੇਫਟੀ ਅੱਜ 10 ਵਜੇ ਤੋਂ। ਆਓ ਸਰਕਾਰ ਨਾਲ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਮੰਗ ਕਰੋ।''
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕੋਰੋਨਾ ਮਹਾਮਾਰੀ 'ਚ ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਵਿਦਿਆਰਥੀ-ਵਿਦਿਆਰਥਣਾਂ ਨੂੰ ਕੋਰੋਨਾ ਦੇ ਖਤਰੇ 'ਚ ਧੱਕ ਰਿਹਾ ਹੈ। ਵਿਦਿਆਰਥੀ-ਵਿਦਿਆਰਥਣਾਂ 'ਤੇ ਮਾਨਸਿਕ ਤਣਾਅ ਵੱਧ ਰਿਹਾ ਹੈ। ਭਾਜਪਾ ਸਰਕਾਰ ਵਿਦਿਆਰਥੀ ਸ਼ਕਤੀ ਦੀ ਆਵਾਜ਼ ਸੁਣ ਕੇ ਫੈਸਲਾ ਕਰੇ।''
ਕਾਂਗਰਸ ਪ੍ਰਧਾਨ ਦੇ ਅਹੁਦੇ ਪਿਛਲਾ ਸੱਚ ਤੇ ਜ਼ਮੀਨੀ ਢਾਂਚੇ ਦੀ ਖ਼ਸਤਾ ਹਾਲਤ
NEXT STORY