ਨਵੀਂ ਦਿੱਲੀ- ਕਾਂਗਰਸ ਨੇ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ 40 ਲੱਖ ਦੇ ਪਾਰ ਚੱਲੇ ਜਾਣ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਭਾਰਤ ਦੁਨੀਆ ਦਾ 'ਕੋਰੋਨਾ ਕੈਪਿਟਲ' ਬਣ ਗਿਆ ਹੈ ਅਤੇ ਇਸ ਨਾਲ ਕਾਰਗਰ ਢੰਗ ਨਾਲ ਨਜਿੱਠਣ 'ਚ ਅਸਫ਼ਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇਹ ਸਵਾਲ ਵੀ ਕੀਤਾ ਕਿ ਕੋਰੋਨਾ 'ਤੇ ਕੰਟਰੋਲ ਕਿਵੇਂ ਪਾਇਆ ਜਾਵੇਗਾ ਅਤੇ ਡੁੱਬਦੀ ਅਰਥ ਵਿਵਸਥਾ ਨੂੰ ਕਿਵੇਂ ਉਭਾਰਿਆ ਜਾਵੇਗਾ? ਉਨ੍ਹਾਂ ਨੇ ਕਿਹਾ,''ਮੋਦੀ ਜੀ ਨੇ ਕਿਹਾ ਸੀ,''ਮਹਾਭਾਰਤ ਦਾ ਯੁੱਧ 18 ਦਿਨ ਚੱਲਿਆ ਸੀ। ਕੋਰੋਨਾ ਤੋਂ ਜੰਗ ਜਿੱਤਣ 'ਚ 21 ਦਿਨ ਲੱਗਣਗੇ।'' 166 ਦਿਨ ਬਾਅਦ ਵੀ ਪੂਰੇ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਮਹਾਭਾਰਤ ਛਿੜੀ ਹੈ। ਲੋਕ ਮਰ ਰਹੇ ਹਨ ਪਰ ਮੋਦੀ ਜੀ ਮੋਰ ਨੂੰ ਦਾਣਾ ਖੁਆ ਰਹੇ ਹਨ। ਕੋਰੋਨਾ ਨਾਲ ਯੁੱਧ ਤਾਂ ਜਾਰੀ ਹੈ ਪਰ ਸੈਨਾਪਤੀ ਨਾਰਦਰ ਹਨ।''
ਸੁਰਜੇਵਾਲਾ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ,''ਭਾਰਤ ਅੱਜ ਦੁਨੀਆ ਦੀ ਕੋਰੋਨਾ ਕੈਪਿਟਲ ਬਣ ਗਿਆ ਹੈ। ਕੋਰੋਨਾ ਮਹਾਮਾਰੀ ਦੇ ਇਨਫੈਕਸ਼ਨ 'ਚ ਭਾਰਤ ਦੁਨੀਆ 'ਚ ਹੁਣ ਦੂਜੇ ਸਥਾਨ 'ਤੇ ਹੈ। ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ 90,663 ਮਾਮਲੇ ਆਏ ਹਨ।'' ਕਾਂਗਰਸ ਨੇਤਾ ਨੇ ਦਾਅਵਾ ਕੀਤਾ,''29 ਦਿਨਾਂ 'ਚ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 20 ਲੱਖ ਤੋਂ ਵੱਧ ਕੇ 40 ਲੱਖ ਹੋ ਗਏ। ਮਾਹਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਕੋਰੋਨਾ ਇਨਫੈਕਸ਼ਨ ਹੋਰ ਵੀ ਖਤਰਨਾਕ ਹੋ ਸਕਦਾ ਹੈ। 30 ਨਵੰਬਰ ਕੋਰੋਨਾ ਇਨਫੈਕਸ਼ਨ ਦੇ ਮਾਮਲੇ 1 ਕਰੋੜ ਹੋ ਸਕਦੇ ਹਨ। 30 ਦਸੰਬਰ ਤੱਕ ਕੋਰੋਨਾ ਇਨਫੈਕਸ਼ਨ ਦੇ ਮਾਮਲੇ 1.40 ਕਰੋੜ ਹੋ ਸਕਦੇ ਹਨ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1,75,000 ਤੱਕ ਵੱਧਣ ਦਾ ਖਦਸ਼ਾ ਅਤੇ ਖਤਰਾ ਹੈ।''
ਉਨ੍ਹਾਂ ਨੇ ਦੋਸ਼ ਲਗਾਇਆ,''ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਵਿਚਾਰ ਦੇ ਸਿਰਫ਼ 3 ਘੰਟੇ ਦੇ ਨੋਟਿਸ 'ਤੇ ਲਾਗੂ ਕੀਤੀ ਗਈ ਤਾਲਾਬੰਦੀ ਨਾਲ ਕੋਰੋਨਾ ਮਹਾਮਾਰੀ ਰੁਕੀ ਨਹੀਂ ਸਗੋਂ ਇਸ ਨੇ ਦੇਸ਼ ਦੀ ਅਰਥ ਵਿਵਸਥਾ ਅਤੇ ਲੋਕਾਂ ਦੇ ਰੁਜ਼ਗਾਰ ਦੀ ਕਮਰ ਪੂਰੀ ਤਰ੍ਹਾਂ ਨਾਲ ਤੋੜ ਦਿੱਤੀ। ਇਸ ਦਾ ਕਾਰਨ ਇਹ ਪ੍ਰਧਾਨ ਮੰਤਰੀ ਦੀ ਅਸਫ਼ਲ ਅਗਵਾਈ ਹੈ। ਸੁਰਜੇਵਾਲਾ ਨੇ ਸਵਾਲ ਕੀਤਾ,''ਅਗਵਾਈ ਦੀ ਇਸ ਅਸਫ਼ਲਤਾ ਦਾ ਮੋਦੀ ਜੀ ਜਵਾਬ ਦੇਣ। ਦੇਸ਼ ਨੂੰ ਦੱਸਣ ਕਿ ਕੋਰੋਨਾ 'ਤੇ ਕੰਟਰੋਲ ਕਿਵੇਂ ਪਾਇਆ ਜਾਵੇਗਾ? ਕੋਰੋਨਾ ਇਨਫੈਕਸ਼ਨ ਦੀ ਵਿਸਫੋਟਕ ਸਥਿਤੀ 'ਤੇ ਕਿਵੇਂ ਕਾਬੂ ਪਾਉਣਗੇ? ਕੋਰੋਨਾ ਇਨਫੈਕਸ਼ਨ ਨੂੰ ਕਰੋੜਾਂ 'ਚ ਜਾਣ ਤੋਂ ਕਿਵੇਂ ਰੋਕਣਗੇ? ਕੋਰੋਨਾ ਨਾਲ ਹੋ ਰਾਹੀਆਂ ਮੌਤਾਂ 'ਤੇ ਕਿਵੇਂ ਕੰਟਰੋਲ ਹੋਵੇਗਾ? ਡੁੱਬਦੀ ਅਰਥ ਵਿਵਸਥਾ ਨੂੰ ਕਿਵੇਂ ਉਭਾਰਣਗੇ? ਕਈ ਕੋਈ ਹੱਲ ਹੈ ਜਾਂ ਫਿਰ ਭਗਵਾਨ 'ਤੇ ਇਲਜ਼ਾਮ ਲੱਗਾ ਦੇਣਗੇ?'' ਸਿਹਤ ਮਹਿਕਮੇ ਅਨੁਸਾਰ, ਦੇਸ਼ 'ਚ ਇਕ ਦਿਨ 'ਚ ਕੋਵਿਡ-19 ਦੇ ਰਿਕਾਰਡ 90,802 ਮਾਮਲੇ ਸਾਹਮਣੇ ਆਉਣ ਤੋੰ ਬਾਅਦ ਸੋਮਵਾਰ ਨੂੰ ਇਸ ਬੀਮਾਰੀ ਦੇ ਕੁੱਲ ਮਰੀਜ਼ਾਂ ਦੀ ਗਿਣਤੀ 42,04,613 ਹੋ ਗਈ। ਜਦੋਂ ਕਿ ਪਿਛਲੇ 24 ਘੰਟਿਆਂ 'ਚ 1,016 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 71,642 ਹੋ ਗਈ ਹੈ।
ਖਾਣਾ ਬਣਾਉਂਦੇ ਸਮੇਂ ਸਿਲੰਡਰ ਫਟਿਆ, ਇਕ ਸਾਲ ਦੇ ਬੱਚੇ ਦੀ ਮੌਤ
NEXT STORY