ਨੈਸ਼ਨਲ ਡੈਸਕ- ਭਾਰਤ ਜੋੜੋ ਯਾਤਰਾ ਦਰਮਿਆਨ ਕਾਂਗਰਸ ਨੇ ਅੱਜ 'ਹੱਥ ਨਾਲ ਹੱਥ ਜੋੜੋ ਮੁਹਿੰਮ' ਦਾ ਲੋਗੋ ਜਾਰੀ ਕੀਤਾ ਹੈ। ਪਾਰਟੀ ਅਨੁਸਾਰ, ਇਹ ਭਾਰਤ ਜੋੜੋ ਮੁਹਿੰਮ ਦਾ ਦੂਜਾ ਪੜਾਅ ਹੈ ਅਤੇ ਇਸ ਦੀ ਸ਼ੁਰੂਆਤ 26 ਜਨਵਰੀ ਤੋਂ ਹੋਵੇਗੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਮੁਹਿੰਮ 'ਚ ਵਿਚਾਰਧਾਰਾ ਦੇ ਆਧਾਰ 'ਤੇ ਰਾਹੁਲ ਜੀ ਨੇ ਮੁੱਦੇ ਚੁੱਕੇ, ਉਨ੍ਹਾਂ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਹੱਥ ਨਾਲ ਹੱਥ ਜੋੜੋ ਮੁਹਿੰਮ 'ਚ ਸਾਡੀ ਮੁਹਿੰਮ ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਹਨ, ਇਹ 100 ਫੀਸਦੀ ਰਾਜਨੀਤਕ ਹੈ। ਲੋਗੋ ਲਾਂਚ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੈਨੂੰਗੋਪਾਲ ਅਤੇ ਸੀਨੀਅਰ ਨੇਤਾ ਜੈਰਾਮ ਰਮੇਸ਼ ਮੌਜੂਦ ਰਹੇ। ਕਾਂਗਰਸ ਨੇ ਟਵੀਟ ਕਰ ਕੇ ਲਿਖਿਆ,''26 ਜਨਵਰੀ ਤੋਂ 'ਹੱਥ ਨਾਲ ਹੱਥ ਜੋੜੋ' ਮੁਹਿੰਮ ਸ਼ੁਰੂ ਹੋਵੇਗੀ। ਅੱਜ ਪ੍ਰੈੱਸ ਵਾਰਤਾ 'ਚ 'ਹੱਥ ਨਾਲ ਹੱਥ ਜੋੜੋ' ਮੁਹਿੰਮ ਦਾ ਲੋਗੋ ਲਾਂਚ ਕੀਤਾ ਗਿਆ। ਆਓ ਜੁੜੀਏ 'ਹੱਥ ਨਾਲ ਹੱਥ ਜੋੜੋ' ਮੁਹਿੰਮ ਨਾਲ ਅਤੇ ਭਾਰਤ ਜੋੜੋ ਯਾਤਰਾ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਈਏ।''

ਕੇਸੀ ਵੇਨੂੰਗੋਪਾਲ ਨੇ ਕਿਹਾ ਕਿ ਇਸ ਇਤਿਹਾਸਕ ਪ੍ਰੋਗਰਾਮ (ਭਾਰਤ ਜੋੜੋ ਯਾਤਰਾ) ਦੇ 130 ਦਿਨਾਂ ਬਾਅਦ ਕਾਂਗਰਸ ਨੂੰ ਦੇਸ਼ ਦੀ ਜਨਤਾ ਤੋਂ ਪੂਰਾ ਇਨਪੁਟ ਮਿਲਿਆ। ਪੈਦਲ ਤੁਰਦੇ ਹੋਏ ਲੱਖਾਂ ਲੋਕਾਂ ਨੇ ਰਾਹੁਲ ਗਾਂਧੀ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਦੇ ਦਰਦ ਨੂੰ ਸਮਝ ਸਕਦੇ ਹਾਂ, ਜੋ ਉਹ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹੱਥ ਨਾਲ ਹੱਥ ਜੋੜੋ ਮੁਹਿੰਮ 26 ਜਨਵਰੀ ਤੋਂ ਸ਼ੁਰੂ ਹੋਵੇਗੀ। ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਹ ਘਰ-ਘਰ ਮੁਹਿੰਮ ਚਲਾਈ ਜਾਵੇਗੀ। ਅੱਜ ਅਸੀਂ ਮੋਦੀ ਸਰਕਾਰ ਖ਼ਿਲਾਫ਼ ਚਾਰਜਸ਼ੀਟ ਜਾਰੀ ਕੀਤੀ ਹੈ।
ਨਵਜੋਤ ਕੌਰ ਸਿੱਧੂ ਨੇ ਦਿੱਲੀ 'ਚ ਕਾਂਗਰਸ ਪ੍ਰਧਾਨ ਖੜਗੇ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ
NEXT STORY