ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਕਰਨਾਟਕ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ 124 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਅਨੁਸਾਰ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਵਰੁਣਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਸੂਚੀ ਅਨੁਸਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਡੀ.ਕੇ. ਸ਼ਿਵ ਕੁਮਾਰ ਆਪਣੇ ਕਨਕਪੁਰਾ ਵਿਧਾਨ ਸਭਾ ਖੇਤਰ ਚੋਣ ਲੜਨਗੇ। ਪਾਰਟੀ ਦੇ ਸਾਬਕਾ ਉੱਪ ਮੁੱਖ ਮੰਤਰੀ ਜੀ. ਪਰਮੇਸ਼ਵਰ ਨੂੰ ਕੋਰਾਤਾਗੇਰੇ (ਐੱਸ.ਸੀ.) ਚੋਣ ਖੇਤਰ ਤੋਂ ਮੈਦਾਨ 'ਚ ਉਤਾਰਿਆ ਹੈ।
ਇਹ ਵੀ ਪੜ੍ਹੋ : 'ਮੋਦੀ ਸਰਨੇਮ' ਮਾਮਲੇ 'ਚ ਸਜ਼ਾ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ
ਸਾਬਕਾ ਮੰਤਰੀ ਕੇ. ਐੱਚ. ਮੁਨਿਯੱਪਾ ਅਤੇ ਪ੍ਰਿਯਾਂਕ ਖੜਗੇ ਦੇਵਨਹੱਲੀ ਅਤ ਚਿਤਾਪੁਰ (ਐੱਸ.ਸੀ.) ਤੋਂ ਚੋਣ ਲੜਨਗੇ। ਪ੍ਰਿਯਾਂਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੁੱਤ ਹਨ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 17 ਮਾਰਚ ਨੂੰ ਦਿੱਲੀ 'ਚ ਇਕ ਬੈਠਕ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਮਨਜ਼ੂਰੀ ਦਿੱਤੀ। ਕਮੇਟੀ ਦੀ ਪ੍ਰਧਾਨਗੀ ਕਾਂਗਰਸ ਮੁਖੀ ਖੜਗੇ ਨੇ ਕੀਤੀ। ਬੈਠਕ 'ਚ ਰਾਹੁਲ ਗਾਂਧੀ ਵੀ ਮੌਜੂਦ ਸਨ। ਕਰਨਾਟਕ ਵਿਧਾਨ ਸਭਾ ਚੋਣ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਾਲੀ ਕਾਂਗਰਸ ਪਹਿਲੀ ਪਾਰਟੀ ਹੈ। ਚੋਣ ਕਮਿਸ਼ਨ ਨੇ ਦੱਖਣੀ ਰਾਜ 'ਚ ਵਿਧਾਨ ਸਭਾ ਚੋਣ ਦੇ ਪ੍ਰੋਗਰਾਮ ਦਾ ਅਜੇ ਐਲਾਨ ਨਹੀਂ ਕੀਤਾ ਹੈ। ਕਰਨਾਟਕ 'ਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਮਈ 'ਚ ਖ਼ਤਮ ਹੋਵੇਗਾ। ਉਸ ਤੋਂ ਪਹਿਲਾਂ ਸੂਬੇ 'ਚ ਚੋਣਾਂ ਹੋਣੀਆਂ ਹਨ। ਕਾਂਗਰਸ ਦੱਖਣੀ ਸੂਬੇ 'ਚ ਭਾਰਤੀ ਜਨਤਾ ਪਾਰਟੀ ਤੋਂ ਸੱਤਾ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੋਣਾਂ ਤੋਂ ਪਹਿਲਾਂ BJP ਦਾ ਫ਼ੈਸਲਾ, ਕਰਨਾਟਕ ਕੈਬਨਿਟ ਨੇ ਮੁਸਲਮਾਨਾਂ ਲਈ 4 ਫ਼ੀਸਦੀ OBC ਕੋਟਾ ਕੀਤਾ ਖ਼ਤਮ
NEXT STORY