ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਕਾਂਗਰਸ ਨੇ ਇਸ ਸਾਲ ਲਈ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਸਾਬਕਾ ਸੰਸਦ ਮੈਂਬਰ ਅਤੇ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਹੁਣ ਦਿੱਲੀ ਦੀਆਂ ਸੜਕਾਂ 'ਤੇ ਦਿਸੀ 'Bike Taxi' ਤਾਂ ਖੈਰ ਨਹੀਂ, ਲੱਗ ਸਕਦੈ ਮੋਟਾ ਜੁਰਮਾਨਾ
ਦਿੱਲੀ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਗਿਆ ਕਿ AICC ਡੈਲੀਗੇਟ ਨਿਯੁਕਤ ਕੀਤੇ ਜਾਣ 'ਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਵਧਾਈ। ਲਿਸਟ 'ਚ ਵਿਚ 36 ਚੁਣੇ ਗਏ ਅਤੇ 25 ਸਹਿ-ਚੁਣੇ ਮੈਂਬਰ ਸ਼ਾਮਲ ਹਨ। ਚੁਣੇ ਗਏ ਮੈਂਬਰਾਂ ਵਿਚ ਦਿੱਲੀ ਦੇ ਹੋਰਨਾਂ ਆਗੂਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਆਗੂ ਪ੍ਰਿਯੰਕਾ ਗਾਂਧੀ, ਅਜੈ ਮਾਕਨ, ਅਰਵਿੰਦ ਸਿੰਘ ਲਵਲੀ ਅਤੇ ਅਲਕਾ ਲਾਂਬਾ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਅਮਿਤ ਮਲਿਕ ਅਤੇ ਭਰਮ ਯਾਦਵ AICC ਦੇ 25 ਸਹਿ-ਚੋਣ ਮੈਂਬਰਾਂ ਵਿਚੋਂ ਹਨ। ਹੋਰ ਪ੍ਰਮੁੱਖ ਨਾਵਾਂ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਜਨਾਰਦਨ ਦਿਵੇਦੀ, ਮੱਧ ਪ੍ਰਦੇਸ਼ ਦੇ AICC ਇੰਚਾਰਜ ਅਨਿਲ ਚੌਧਰੀ ਅਤੇ ਮੱਧ ਪ੍ਰਦੇਸ਼ ਦੇ ਹੀ AICC ਸਕੱਤਰ ਦੇ ਸਹਿ-ਇੰਚਾਰਜ ਜੇ.ਪੀ. ਅਗਰਵਾਲ ਸ਼ਾਮਲ ਹਨ।
ਇਹ ਵੀ ਪੜ੍ਹੋ- iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ
ਅਗਵਾ ਕਰ ਕੇ ਮਾਸੂਮ ਦਾ ਕੀਤਾ ਕਤਲ, ਕਾਤਲ ਨੇ ਦੰਦ ਕੱਢ ਸਰੀਰ 'ਤੇ ਚੁਬੋਈਆਂ ਸੂਈਆਂ
NEXT STORY