ਨਵੀਂ ਦਿੱਲੀ– ਐਤਵਾਰ ਯਾਨੀ ਕਿ ਅੱਜ ਕਾਂਗਰਸ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਖ਼ਿਲਾਫ਼ ‘ਮਹਿੰਗਾਈ ’ਤੇ ਹੱਲਾ ਬੋਲ’ ਰੈਲੀ ਕਰ ਰਹੀ ਹੈ। ਇਸ ਰੈਲੀ ਦੌਰਾਨ ਕਾਂਗਰਸ, ਮੋਦੀ ਸਰਕਾਰ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਜ਼ਰੂਰੀ ਵਸਤੂਆਂ ’ਤੇ ਵਸਤੂ ਅਤੇ ਸੇਵਾ ਟੈਕਸ (GST) ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਹਮਲੇ ਕਰ ਰਹੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾ ‘ਮਹਿੰਗਾਈ ’ਤੇ ਹੱਲਾ ਬੋਲੇ’ ਰੈਲੀ ’ਚ ਪਹੁੰਚੇ ਹਨ। ਕਾਂਗਰਸ ਦੀ ਇਸ ਵੱਡੀ ਰੈਲੀ ਨੂੰ ਵੇਖਦੇ ਹੋਏ ਦਿੱਲੀ ਪੁਲਸ ਨੇ ਵੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਇਸ ਰੈਲੀ ’ਚ ਦੇਸ਼ ਦੇ ਹੋਰ ਹਿੱਸਿਆਂ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪਾਰਟੀ ਵਰਕਰ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਸਰਕਾਰ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਅਸੰਵੇਦਨਸ਼ੀਲ, ਅਸੀਂ ਲੋਕਾਂ ਦੀ ਆਵਾਜ਼ ਉਠਾਉਂਦੇ ਰਹਾਂਗੇ : ਕਾਂਗਰਸ
‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਰੈਲੀ
ਦੱਸ ਦੇਈਏ ਕਿ ਇਹ ਰੈਲੀ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਵਿਰੋਧੀ ਪਾਰਟੀ ਦੀ 3500 ਕਿਲੋਮੀਟਰ ਦੀ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਹੋ ਰਹੀ ਹੈ, ਜਿੱਥੇ ਰਾਹੁਲ ਗਾਂਧੀ ਦੇਸ਼ ਭਰ ’ਚ ਯਾਤਰਾ ਕਰ ਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਜ਼ੋਰ ਦੇਣਗੇ। ‘ਭਾਰਤ ਜੋੜੋ ਯਾਤਰਾ’ ਕਾਂਗਰਸ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜਨਸੰਪਰਕ ਪ੍ਰੋਗਰਾਮ ਹੈ, ਜਿੱਥੇ ਪਾਰਟੀ ਦੇ ਨੇਤਾ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਤੱਕ ਪਹੁੰਚਣਗੇ।
ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ
ਸੋਨੀਆ, ਪ੍ਰਿਯੰਕਾ ਰੈਲੀ ’ਚ ਨਹੀਂ ਹੋਣਗੀਆਂ ਸ਼ਾਮਲ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਲਾਜ ਲਈ ਦੇਸ਼ ਤੋਂ ਬਾਹਰ ਗਈ ਹੋਈ ਹੈ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਨਾਲ ਗਈ ਹੈ। ਇਸ ਕਾਰਨ ਉਹ ਦੋਵੇਂ ਹੀ ਪ੍ਰੋਗਰਾਮਾਂ ’ਚ ਹਿੱਸਾ ਨਹੀਂ ਲੈਣਗੀਆਂ। ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ’ਤੇ ਹਮਲਾ ਕਰਦੀ ਰਹੀ ਹੈ ਅਤੇ ਆਖਦੀ ਰਹੀ ਹੈ ਕਿ ਇਹ ਆਮ ਲੋਕਾਂ ਦੇ ਮੁੱਦੇ ਹਨ ਅਤੇ ਇਸ ’ਤੇ ਸਾਰੇ ਮੰਚਾਂ ’ਤੇ ਚਰਚਾ ਹੋਣੀ ਚਾਹੀਦਾ ਹੈ। ਓਧਰ ਪਾਰਟੀ ਛੱਡਣ ਮਗਰੋਂ ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਵੀ ਜੰਮੂ ਦੇ ਸੈਨਿਕ ਫਾਰਮ ’ਚ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਿਤ ਕਰਨ ਵਾਲੇ ਹਨ।
ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਵੱਲ ਖਿਚਣਾ ਕੀ ਸੰਵਿਧਾਨਕ ਹੈ? : ਨਿਤੀਸ਼
NEXT STORY