ਅਯੁੱਧਿਆ- ਰਾਮ ਜਨਮ ਭੂਮੀ ਅਯੁੱਧਿਆ ’ਚ ਹਨੂੰਮਾਨਗੜ੍ਹੀ ਦੇ ਸੰਤ ਰਾਜੂਦਾਸ ਦਾ ਇਕ ਹੋਰ ਵਾਦ-ਵਿਵਾਦ ਵਾਲਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜਾ ਵੀ ਝਾਰਖੰਡ ਦੀ ਧੀ ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜ ਦੇਵੇਗਾ, ਉਸ ਨੂੰ ਮੇਰੇ ਵੱਲੋਂ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ
ਸੰਤ ਰਾਜੂਦਾਸ ਨੇ ਕਿਹਾ ਕਿ ਸ਼ਾਹਰੁਖ ਪੜ੍ਹੀ-ਲਿਖੀ ਕੁੜੀ ’ਤੇ ਨਿਕਾਹ ਲਈ ਦਬਾਅ ਪਾ ਰਿਹਾ ਸੀ। ਅੰਕਿਤਾ ਜ਼ਾਹਿਲ ਨਾਲ ਨਿਕਾਹ ਦਾ ਪ੍ਰਸਤਾਵ ਕਿਵੇਂ ਸਵੀਕਾਰ ਕਰਦੀ, ਇਸ ਲਈ ਉਸ ਨੇ ਇਨਕਾਰ ਕਰ ਦਿੱਤਾ। ਸ਼ਾਹਰੁਖ ਨੇ ਫਿਰ ਗਲਤ ਸੋਚ ਦਾ ਪਰਿਚੈ ਦਿੱਤਾ। ਘਰ ’ਚ ਦਾਖਲ ਹੋ ਕੇ ਅੰਕਿਤਾ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ।
ਇਹ ਵੀ ਪੜ੍ਹੋ- ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’
ਰਾਜੂਦਾਸ ਨੇ ਕਿਹਾ ਸਾਰੀ ਖੇਡ ਦਹਿਸ਼ਤ ਫੈਲਾਉਣ ਦੀ ਹੈ। ਉਹ ਇਹ ਵੀ ਜਾਣਦਾ ਹੈ ਕਿ ਉਸ ਦੇ ਮੁੱਦੇ ’ਤੇ ਨਾ ਕੋਈ ਨੇਤਾ ਵਿਰੋਧ ਕਰੇਗਾ, ਨਾ ਕਿਸੇ ਟੀ. ਵੀ. ਚੈਨਲ ’ਤੇ ਬਹਿਸ ਹੋਵੇਗੀ। ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਚੌਕਸ ਰਹੋ ਅਤੇ ਇਨ੍ਹਾਂ ਦਰਿੰਦਿਆਂ ਤੋਂ ਦੂਰ ਰਹੋ। ਸਾਰੇ ਹਿੰਦੂ ਸੰਗਠਨਾਂ ਨੂੰ ਅਪੀਲ ਹੈ ਕਿ ਜੋ ਵੀ ਪੈਟਰੋਲ ਪਾ ਕੇ ਸ਼ਾਹਰੁਖ ਨੂੰ ਅੱਗ ਲਾਏਗਾ, ਉਸ ਨੂੰ 11 ਲੱਖ ਰੁਪਏ ਦਾ ਇਨਾਮ ਦੇਵਾਂਗਾ। ਕਿਉਂਕਿ ਸਾਡੀ ਭੈਣ ਅੰਕਿਤਾ ਨੇ ਮਰਦੇ-ਮਰਦੇ ਕਿਹਾ ਸੀ ਕਿ ਜਿਸ ਤਰ੍ਹਾਂ ਮੈਂ ਮਰ ਰਹੀ ਹਾਂ, ਉਸ ਤਰ੍ਹਾਂ ਦੀ ਮੌਤ ਉਹ ਵੀ ਮਰੇ।
ਇਹ ਵੀ ਪੜ੍ਹੋ- ਕੁੜੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਝਾਰਖੰਡ ਹਾਈ ਕੋਰਟ ਨੇ ਲਿਆ ਨੋਟਿਸ, DGP ਨੂੰ ਕੀਤਾ ਤਲਬ
ਦੱਸਣਯੋਗ ਹੈ ਕਿ ਝਾਰਖੰਡ ਦੇ ਦੁਮਕਾ ’ਚ ਸ਼ਾਹਰੁਖ ਨਾਂ ਦੇ ਨੌਜਵਾਨ ਨੇ ਪਿਆਰ ’ਚ ਅਸਫਲ ਰਹਿਣ ’ਤੇ 12ਵੀਂ ਜਮਾਤ ’ਚ ਪੜ੍ਹਦੀ 19 ਸਾਲਾ ਕੁੜੀ ਨੂੰ ਜ਼ਿੰਦਾ ਸਾੜ ਦਿੱਤਾ ਸੀ। 90 ਫ਼ੀਸਦੀ ਝੁਲਸੀ ਅੰਕਿਤਾ ਦੀ ਹਸਪਤਾਲ ’ਚ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਸਥਿਤੀ ਦੇ ਤਣਾਅਪੂਰਨ ਬਣ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਉਥੇ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ।
ਹਿਮਾਚਲ ਦੇ ਸਰਕਾਰੀ ਸਕੂਲ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਇੰਕ ਪੈਨ’ ਸਥਾਪਤ, ਜਾਣੋ ਖ਼ਾਸੀਅਤ
NEXT STORY