ਨਵੀਂ ਦਿੱਲੀ (ਬਿਊਰੋ) : ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ 'ਚ ਸ਼ਾਮਲ ਸਾਬਕਾ ਜੱਜ ਅਭੈ ਥਿਪਸੇ ਦੀ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਪੱਖ 'ਚ ਗਵਾਹੀ 'ਤੇ ਜੰਮ ਕੇ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਪਾਰਟੀ ਨੇ ਇਸ ਨੂੰ ਕਾਂਗਰਸ ਦੀ ਚਿੰਤਾਜਨਕ ਅਤੇ ਅਸੰਵਿਧਾਨਿਕ ਹਰਕਤ ਕਰਾਰ ਦਿੱਤਾ ਹੈ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਜਪਾ ਪਹਿਲਾਂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਨੀਰਵ ਮੋਦੀ ਮਾਮਲੇ 'ਚ ਮੁਕਤੀਦਾਤਾ ਦੀ ਭੂਮਿਕਾ ਨਿਭਾਉਂਦੀ ਰਹੀ ਹੈ। ਇਸ ਘਟਨਾ ਨਾਲ ਇੱਕ ਵਾਰ ਫਿਰ: ਕਾਂਗਰਸ ਪਾਰਟੀ ਦਾ ਝੂਠ ਜਨਤਾ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੀਰਵ ਮੋਦੀ ਦੇ ਪੱਖ 'ਚ ਗਵਾਹੀ ਦੇਣ ਵਾਲੇ ਅਭੈ ਥਿਪਸੇ ਰਿਟਾਇਰਮੈਂਟ ਤੋਂ ਬਾਅਦ 13 ਜੂਨ 2018 ਨੂੰ ਰਾਹੁਲ ਗਾਂਧੀ, ਅਸ਼ੋਕ ਗਹਿਲੋਤ ਅਤੇ ਅਸ਼ੋਕ ਚੌਹਾਣ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਏ ਸਨ। ਹਾਈਕੋਰਟ ਦੇ ਜੱਜ ਦੇ ਰੂਪ 'ਚ ਰਿਟਾਇਰਮੈਂਟ ਤੋਂ ਠੀਕ 10 ਮਹੀਨੇ ਪਹਿਲਾਂ ਸੁਪਰੀਮ ਕੋਰਟ ਕਾਲਜੀਅਮ ਨੇ ਥਿਪਸੇ ਦਾ ਬੰਬੇ ਹਾਈਕੋਰਟ ਤੋਂ ਇਲਾਹਾਬਾਦ ਹਾਈਕੋਰਟ ਤਬਾਦਲਾ ਕਰ ਦਿੱਤਾ ਗਿਆ ਸੀ, ਇਹ ਸਭ ਕਹਾਣੀ ਦੱਸਣ ਲਈ ਕਾਫ਼ੀ ਹੈ। ਹੁਣ ਉਹ ਭਗੌੜੇ ਦੋਸ਼ੀ ਨੀਰਵ ਮੋਦੀ ਦੇ ਪੱਖ 'ਚ ਗਵਾਹੀ ਦੇ ਰਹੇ ਹਨ। ਸਪੱਸ਼ਟ ਹੈ ਕਿ ਥਿਪਸੇ ਕਾਂਗਰਸ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਾਨ ਅਤੇ ਨੀਰਵ ਮੋਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਨੇ 80:20 ਸੋਨਾ ਯੋਜਨਾ ਨਾਲ ਪਹੁੰਚਾਇਆ ਫਾਇਦਾ
ਰਵੀਸ਼ੰਕਰ ਨੇ ਕਿਹਾ ਕਿ ਸਾਲ 2014 ਦੇ ਚੋਣ ਦਾ ਨਤੀਜਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਦੀ ਕਾਰਜਕਾਰੀ ਸਰਕਾਰ ਨੇ 80:20 ਸੋਨਾ ਯੋਜਨਾ ਦੇ ਜ਼ਰੀਏ ਨੀਰਵ ਮੋਦੀ ਅਤੇ ਉਸਦੇ ਮਾਮਾ ਮੇਹੁਲ ਚੌਕਸੀ ਦੀ ਕੰਪਨੀ ਗੀਤਾਂਜਲੀ ਐਕਸਪੋਰਟ ਨੂੰ ਲਾਭ ਪਹੁੰਚਾਇਆ ਸੀ।
ਥਿਪਸੇ ਨੇ ਕਿਹਾ- ਭਾਰਤ 'ਚ ਨੀਰਵ 'ਤੇ ਕੇਸ ਨਹੀਂ ਬਣਦਾ
ਕਾਂਗਰਸ ਪਾਰਟੀ ਦੇ ਨੇਤਾ ਅਤੇ ਹਾਈਕੋਰਟ ਦੇ ਸਾਬਕਾ ਜੱਜ ਰਹੇ ਅਭੈ ਥਿਪਸੇ ਨੇ ਭਗੌੜੇ ਦੋਸ਼ੀ ਨੀਰਵ ਮੋਦੀ ਦਾ ਲੰਦਨ ਦੇ ਵੈਸਟਮਿੰਸਟਰ ਕੋਰਟ 'ਚ ਬਚਾਅ ਕਰਦੇ ਹੋਏ 13 ਮਈ 2020 ਨੂੰ ਆਪਣੀ ਗਵਾਹੀ 'ਚ ਕਿਹਾ ਕਿ ਨੀਰਵ ਮੋਦੀ 'ਤੇ ਭਾਰਤੀ ਕਾਨੂੰਨ ਦੇ ਤਹਿਤ ਕੋਈ ਕੇਸ ਨਹੀਂ ਬਣਦਾ ਹੈ।
ਬਦਲੇ ਗਏ ਹਵਾਈ ਯਾਤਰਾ ਦੇ ਨਿਯਮ, ਜਹਾਜ਼ 'ਚ ਲੈ ਕੇ ਜਾ ਸਕੋਗੇ ਇਹ ਚੀਜ਼
NEXT STORY