ਅਮੇਠੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸ਼ਨੀਵਾਰ ਨੇ ਸ਼ਨੀਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਚੋਣਾਵੀ ਗਣਿਤ ਕੱਚਾ ਹੈ। ਸਮਰਿਤੀ ਨੇ ਗੌਰੀਗੰਜ 'ਚ ਇਕ ਜਨ ਸਭਾ ਦੌਰਾਨ ਕਿਹਾ,''ਜੋ ਕਾਂਗਰਸ ਉੱਤਰ ਪ੍ਰਦੇਸ਼ 'ਚ 80 ਲੋਕ ਸਭਾ ਸੀਟਾਂ 'ਚੋਂ 20 ਸੀਟਾਂ 'ਤੇ ਚੋਣ ਲੜ ਰਹੀ ਹੈ ਅਤੇ ਉਸ ਦੀ ਇਕ ਨੇਤਾ ਕਹਿੰਦੀ ਹੈ ਯੂ.ਪੀ. 'ਚ ਘੁੰਮ-ਘੁੰਮ ਕੇ ਸਰਕਾਰ ਬਣਾਵਾਂਗੇ। ਜਿਨ੍ਹਾਂ ਦਾ ਗਣਿਤ ਚੋਣਾਂ ਤੋਂ ਪਹਿਲਾਂ ਹੀ ਇੰਨਾ ਕੱਚਾ ਹੈ, ਚੋਣਾਂ ਤੋਂ ਬਾਅਦ ਕੀ ਹਾਲ ਹੋਵੇਗਾ।'' ਸਮਰਿਤੀ ਨੇ ਕਿਹਾ ਕਿ ਨਾਮਦਾਰ ਲੋਕਾਂ ਦੀ ਇਹ ਸਿਆਸਤ ਰਹੀ ਹੈ ਕਿ ਫੁੱਟ ਪਾਓ ਅਤੇ ਰਾਜ ਕਰੋ। ਭਰਾ-ਭਰਾ ਨੂੰ ਲੜਾਓ, ਧਰਮ ਜਾਤੀ ਦੇ ਨਾਂ 'ਤੇ ਸਮਾਜ ਨੂੰ ਵੰਡੋ, ਗਰੀਬ ਨੂੰ ਗਰੀਬ ਬਣਾ ਕੇ ਰੱਖੋ ਤਾਂ ਕਿ ਗਰੀਬ ਮਦਦ ਲਈ ਹੱਥ ਜੋੜੇ।
ਰਾਹੁਲ 'ਤੇ ਬੋਲਿਆ ਹਮਲਾ
ਰਾਹੁਲ 'ਤੇ ਹਮਲਾ ਕਰਦੇ ਹੋਏ ਸਮਰਿਤੀ ਨੇ ਦੋਸ਼ ਲਗਾਇਆ ਕਿ ਉਹ ਮਹਿਲਾ ਮਜ਼ਬੂਤੀਕਰਨ ਦੀ ਗੱਲ ਤਾਂ ਕਰਦੇ ਹਨ ਪਰ ਸਿਰਫ ਭਾਸ਼ਣ 'ਚ। ਦੇਸ਼ ਦੀ ਗੱਲ ਤਾਂ ਦੂਰ, ਅਮੇਠੀ ਦੀਆਂ ਔਰਤਾਂ ਲਈ ਟਾਇਲਟ ਬਣਵਾਇਆ ਹੋਵੇ ਤਾਂ ਦੱਸੋ, ਟਾਇਲਟ ਬਣਵਾਉਣ ਦਾ ਕੰਮ, ਗਰੀਬ ਮਾਤਾ-ਪਿਤਾ ਦੇ ਬੇਟੇ ਗਰੀਬੀ 'ਚ ਪਲਣ ਵਾਲੇ ਮੋਦੀ ਜੀ ਨੇ ਕੀਤਾ ਦੇਸ਼ ਦੀ ਗੱਲ ਛੱਡੋ, ਅਮੇਠੀ 'ਚ 2 ਲੱਖ ਟਾਇਲਟ ਮੋਦੀ ਜੀ ਨੇ ਬਣਵਾਏ ਹਨ।
2014 ਦੀਆਂ ਚੋਣਾਂ ਹਾਰਨ ਤੋਂ ਬਾਅਦ ਵੀ ਅਮੇਠੀ ਨਹੀਂ ਛੱਡਿਆ
ਸਮਰਿਤੀ ਨੇ ਕਿਹਾ,''2014 'ਚ ਚੋਣਾਂ ਹਾਰਨ ਤੋਂ ਬਾਅਦ ਵੀ ਮੈਂ ਅਮੇਠੀ ਨਹੀਂ ਛੱਡਿਆ। ਕਈ ਸਹੂਲਤਾਂ ਅਮੇਠੀ 'ਚ ਲੈ ਕੇ ਆਈ। ਇਕ ਵੀ ਵਿਧਾਨ ਸਭਾ ਅਜਿਹੀ ਨਹੀਂ ਹੈ, ਜਿਸ 'ਚ ਮੈਂ ਭਾਜਪਾ ਲਈ ਕੀਤੇ ਗਏ ਕੰਮਾਂ ਨੂੰ ਨਾ ਗਿਣਾ ਸਕਾਂ। ਤਿਲੋਈ 'ਚ 200 ਬੈੱਡ ਦਾ ਹਸਪਤਾਲ ਖੁੱਲ੍ਹਿਆ ਹੈ। ਜਗਦੀਸ਼ਪੁਰ 'ਚ ਕਾਮਨ ਸੈਂਟਰ, ਗੌਰੀਗੰਜ 'ਚ ਪਹਿਲੀ ਖਾਦ ਦੀ ਰੇਕ ਸੈਂਟ ਨਰਿੰਦਰ ਮੋਦੀ ਨੇ ਦਿੱਤਾ ਹੈ। 55 ਸਾਲਾਂ ਤੱਕ ਅਮੇਠੀ 'ਚ ਰਾਜ ਕਰਨ ਵਾਲੇ ਨਾਮਦਾਰ ਤੁਹਾਡਾ ਵੋਟ ਲੈ ਕੇ ਸਿਰਫ ਸੱਤਾ ਸੁੱਖ ਭੋਗ ਰਹੇ ਹਨ ਪਰ ਇੱਥੇ ਲਈ ਸੋਚਿਆ ਨਹੀਂ।''
ਉੱਤਰ ਪ੍ਰਦੇਸ਼ 'ਚ ਪੁਲਸ ਨੇ ਫਿਰ ਸਿੱਖ ਨੌਜਵਾਨ ਨਾਲ ਕੀਤੀ ਬਦਸਲੂਕੀ
NEXT STORY