ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ 'ਤੇ ਇਸ ਫੈਸਲੇ ਨੂੰ ਮੋਦੀ ਸਰਕਾਰ ਦਾ ਬਿਨਾਂ ਸੋਚੇ-ਸਮਝੇ ਲਿਆ ਗਿਆ ਫੈਸਲਾ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਫੈਸਲੇ ਨਾਲ ਦੇਸ਼ ਨੂੰ ਕੀ ਹਾਸਲ ਹੋਇਆ ਹੈ। ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਨੋਟਬੰਦੀ ਦੇ ਲਾਭ ਨੂੰ ਲੈ ਕੇ ਦਾਅਵਾ ਕੀਤੇ ਗਏ ਸਨ, ਉਨ੍ਹਾਂ ਨੂੰ ਖੁਦ ਭਾਰਤੀ ਰਿਜ਼ਰਵ ਬੈਂਕ ਨੇ ਬਾਅਦ 'ਚ ਗਲਤ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਇਸ ਨੂੰ ਬੇਤੁਕਾ ਫੈਸਲਾ ਮੰਨ ਚੁਕੇ ਸਨ, ਇਸ ਲਈ 2017 ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਟਿੱਪਣੀ ਕਰਨਾ ਬੰਦ ਕਰ ਦਿੱਤਾ ਸੀ।
ਕਾਂਗਰਸ ਦੇਸ਼ਹਿੱਤ 'ਚ ਕਰਦੀ ਹੈ ਕੰਮ
ਉਨ੍ਹਾਂ ਨੇ ਕਿਹਾ ਕਿ ਸ਼ਾਇਦ ਸ਼੍ਰੀ ਮੋਦੀ, ਉਨ੍ਹਾਂ ਦੇ ਸਹਿਯੋਗੀਆਂ ਅਤੇ ਭਾਰਤੀ ਜਨਤਾ ਪਾਟਰੀ (ਭਾਜਪਾ) ਦੇ ਨੇਤਾਵਾਂ ਨੇ ਵੀ ਬਾਅਦ 'ਚ ਸਮਝ ਲਿਆ ਸੀ ਕਿ ਇਹ ਫੈਸਲਾ ਗਲਤ ਸੀ, ਇਸ ਲਈ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਬੋਲਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਸ ਬਾਰੇ ਚੁੱਪ ਰਹਿਣ ਨਾਲ ਦੇਸ਼ ਦੀ ਜਨਤਾ ਮੋਦੀ ਸਰਕਾਰ ਦੇ ਇਸ ਬੇਤੁਕੇ ਫੈਸਲੇ ਨੂੰ ਭੁੱਲ ਜਾਵੇਗੀ ਪਰ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਦੇਸ਼ਹਿੱਤ 'ਚ ਕੰਮ ਕਰਦੀ ਹੈ। ਉਹ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਯਕੀਨੀ ਕਰੇਗੀ ਕਿ ਦੇਸ਼ ਦੀ ਜਨਤਾ ਅਤੇ ਇਤਿਹਾਸ ਕਦੇ ਇਸ ਨੂੰ ਭੁੱਲ ਨਹੀਂ ਸਕੇ।
ਦਾਅਵਾ ਕੀਤਾ ਗਿਆ ਸੀ ਨੋਟਬੰਦੀ ਨਾਲ ਹੋਵੇਗਾ ਕਾਲਾ ਧਨ ਖਤਮ
ਸੋਨੀਆ ਗਾਂਧੀ ਨੇ ਕਿਹਾ ਕਿ 8 ਨਵੰਬਰ 2016 ਨੂੰ ਜਦੋਂ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ ਤਾਂ ਦਾਅਵਾ ਕੀਤਾ ਸੀ ਕਿ ਇਸ ਨਾਲ ਕਾਲਾ ਧਨ ਖਤਮ ਹੋ ਜਾਵੇਗਾ, ਨਕਲੀ ਨੋਟ ਦਾ ਕਾਰੋਬਾਰ ਬੰਦ ਹੋਵੇਗਾ ਅਤੇ ਅੱਤਵਾਦ 'ਤੇ ਰੋਕ ਲੱਗ ਸਕੇਗੀ। ਸਰਕਾਰ ਨੇ ਸੁਪਰੀਮ ਕੋਰਟ 'ਚ ਵੀ ਦਾਅਵਾ ਕੀਤਾ ਸੀ ਕਿ ਇਸ ਨਾਲ ਤਿੰਨ ਲੱਖ ਕਰੋੜ ਰੁਪਏ ਦਾ ਕਾਲਾ ਧਨ ਬਾਜ਼ਾਰ 'ਚ ਨਹੀਂ ਆ ਸਕੇਗਾ।
8 ਨਵੰਬਰ 2016 ਨੂੰ ਕੀਤੀ ਗਈ ਸੀ ਨੋਟਬੰਦੀ
ਦੱਸਣਯੋਗ ਹੈ ਕਿ ਹੁਣ ਤੋਂ ਤਿੰਨ ਸਾਲ ਪਹਿਲਾਂ ਯਾਨੀ 2016 'ਚ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ 500 ਤੋਂ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰ ਹਮੇਸ਼ਾ ਮੋਦੀ ਸਰਕਾਰ 'ਤੇ ਹਮਲਾਵਰ ਰਿਹਾ ਹੈ।
ਨੋਟਬੰਦੀ ਕਾਰਨ ਮਸ਼ਹੂਰ ਹੋਏ ਇਹ ਡਿਜੀਟਲ ਪੇਮੈਂਟ Apps
NEXT STORY