ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਸੋਨੀਆ ਗਾਂਧੀ ਨੂੰ 30 ਜੁਲਾਈ ਨੂੰ ਨਿਯਮਿਤ ਜਾਂਚ ਅਤੇ ਪ੍ਰੀਖਣ ਲਈ ਸਰ ਗੰਗਾ ਰਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਨੇ ਦੱਸਿਆ ਕਿ ਸ਼੍ਰੀਮਤੀ ਗਾਂਧੀ ਨੂੰ ਅੱਜ ਯਾਨੀ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਤੋਂ ਛੁੱਟੀ ਦੇ ਸਮੇਂ ਕਾਂਗਰਸ ਪ੍ਰਧਾਨ ਦੀ ਸਿਹਤ ਸਥਿਰ ਸੀ।
ਹਸਪਤਾਲ ਦੇ ਮੈਡੀਕਲ ਬੁਲੇਟਿਨ ਅਨੁਸਾਰ ਕਾਂਗਰਸ ਪ੍ਰਧਾਨ 30 ਜੁਲਾਈ ਸ਼ਾਮ 7 ਵਜੇ ਹਸਪਤਾਲ 'ਚ ਦਾਖ਼ਲ ਹੋਈ ਸੀ, ਜਿਨ੍ਹਾਂ ਨੂੰ ਅੱਜ ਦੁਪਹਿਰ ਇਕ ਵਜੇ ਛੁੱਟੀ ਦਿੱਤੀ ਗਈ। ਬੁਲੇਟਿਨ ਅਨੁਸਾਰ ਸ਼੍ਰੀਮਤੀ ਗਾਂਧੀ ਦੀ ਸਿਹਤ ਫਿਲਹਾਲ ਸਥਿਰ ਹੈ। ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਸੋਨੀਆ ਸਮੇਂ-ਸਮੇਂ 'ਤੇ ਆਪਣੀ ਸਿਹਤ ਦੀ ਜਾਂਚ ਲਈ ਸਰ ਗੰਗਾ ਰਾਮ ਹਸਪਤਾਲ ਜਾਂਦੀ ਰਹੀ ਹੈ। ਸੋਨੀਆ ਗਾਂਧੀ ਦੀ ਅਗਵਾਈ 'ਚ ਯੂ.ਪੀ.ਏ. ਨੇ ਮਨਮੋਹਨ ਸਿੰਘ ਦੀ ਲੀਡਰਸ਼ਿਪ 'ਚ 10 ਸਾਲਾਂ ਤੱਕ ਕੇਂਦਰ 'ਚ ਸਰਕਾਰ ਚਲਾਈ ਹੈ ਪਰ ਸਾਲ 2014 ਅਤੇ 2019 'ਚ ਯੂ.ਪੀ.ਏ. ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਦੀ ਮੰਤਰੀ ਕਮਲ ਰਾਣੀ ਵਰੁਣ ਦੇ ਦਿਹਾਂਤ 'ਤੇ ਦੁੱਖ ਜਤਾਇਆ
NEXT STORY