ਭੁਵਨੇਸ਼ਵਰ— ਸਾਬਕਾ ਕੇਂਦਰੀ ਮੰਤਰੀ ਸ਼੍ਰੀਕਾਂਤ ਜੇਨਾ ਅਤੇ ਸਾਬਕਾ ਵਿਧਾਇਕ ਕ੍ਰਿਸ਼ਨਾ ਚੰਦ ਸਾਗਰੀਆ ਨੂੰ ਕਾਂਗਰਸ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਓਡੀਸ਼ਾ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਕਨਵੀਨਰ ਆਨੰਦ ਪ੍ਰਸਾਦ ਸੇਠੀ ਨੇ ਇਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਆਪਣੇ ਬਿਆਨ 'ਚ ਸੇਠੀ ਨੇ ਕਿਹਾ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਸਿਫ਼ਾਰਿਸ਼ 'ਤੇ ਦੋਹਾਂ ਨੂੰ ਪਾਰਟੀ ਤੋਂ ਹਟਾਇਆ ਗਿਆ ਹੈ। ਜੇਨਾ ਅਤੇ ਸਾਗਰੀਆ 'ਤੇ ਕਥਿਤ ਤੌਰ 'ਤੇ ਪਾਰਟੀ ਦੇ ਖਿਲਾਫ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਸੇਠੀ ਨੇ ਆਪਣੇ ਇਕ ਬਿਆਨ 'ਚ ਕਿਹਾ,''ਦੋਹਾਂ ਨੇ ਪਾਰਟੀ ਦੇ ਖਿਲਾਫ ਜਾ ਕੇ ਮੀਡੀਆ 'ਚ ਬਿਆਨ ਦਿੱਤਾ ਹੈ। ਇਸ ਨਾਲ ਕਾਂਗਰਸ ਦੀ ਅਕਸ ਖਰਾਬ ਹੁੰਦੀ ਹੈ। ਦੋਹਾਂ ਨੂੰ ਪਾਰਟੀ ਦੀ ਮੈਂਬਰਤਾ ਤੋਂ ਹਟਾ ਦਿੱਤਾ ਗਿਆ ਹੈ।'' ਕਾਂਗਰਸ ਦੇ ਨੇਤਾਵਾਂ ਨੇ ਇਹ ਵੀ ਦੋਸ਼ ਲਗਾਇਆ ਕਿ ਦੋਹਾਂ ਨੇ ਓਡੀਸ਼ਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦਾ ਅਧਿਕਾਰੀਆਂ ਦੇ ਖਿਲਾਫ ਵੀ ਬਿਆਨ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਯੂ.ਪੀ.ਏ. ਸਰਕਾਰ 'ਚ ਜੇਨਾ ਜਿੱਥੇ ਕੇਂਦਰੀ ਮੰਤਰੀ ਸਨ, ਉੱਥੇ ਹੀ ਸਾਗਰੀਆ ਕੋਰਾਪੁਟ ਸੀਟ ਤੋਂ ਵਿਧਾਇਕ ਸਨ। ਓਡੀਸ਼ਾ 'ਚ ਕੁੰਡੁਲੀ ਰੇਪ ਪੀੜਤਾ ਨਾਲ ਨਿਆਂ ਨਾ ਹੋਣ ਤੋਂ ਨਾਰਾਜ਼ ਸਾਗਰੀਆ ਨੇ ਪਿਛਲੇ ਸਾਲ ਨਵੰਬਰ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫੇ ਤੋਂ ਪਹਿਲਾਂ ਓਡੀਸ਼ਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਰੰਜਨ ਪਟਨਾਇਕ ਦੀ ਜੰਮ ਕੇ ਆਲੋਚਨਾ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਸੁੰਦਰਗੜ੍ਹ ਤੋਂ ਵਿਧਾਇਕ ਯੋਗੇਸ਼ ਸਿੰਘ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਜਨਤਾ ਦਰਮਿਆਨ ਪਾਰਟੀ ਦੀ ਅਕਸ ਖਰਾਬ ਕਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਨਬਾ ਕਿਸ਼ੋਰ ਦਾਸ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਅਸਤੀਫਾ ਦਿੱਤਾ ਸੀ। ਦਾਸ ਸੱਤਾਧਾਰੀ ਬੀਜੂ ਜਨਤਾ ਦਲ (ਬੀ.ਜੇ.ਡੀ.) 'ਚ ਸ਼ਾਮਲ ਹੋਣ ਜਾ ਰਹੇ ਹਨ।
'ਈਸ਼ਾ ਗੈਂਗ' ਵਲੋਂ ਅਗਵਾ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ
NEXT STORY