ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ’ਚ ਇਕ ਔਰਤ ਨੇ ਆਪਣੇ ਪਤੀ ’ਤੇ ਧੋਖਾ ਦੇਣ, ਤਿੰਨ ਤਲਾਕ ਅਤੇ ਘਰੋਂ ਬੇਦਖ਼ਲ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਮਾਮਲਾ ਮਝੋਲਾ ਥਾਣਾ ਖੇਤਰ ਦੇ ਕਾਂਸ਼ੀਰਾਮ ਨਗਰ ਦਾ ਹੈ, ਜਿੱਥੇ ਸਈਦਾ ਨਾਂ ਦੀ ਔਰਤ ਨੇ ਆਪਣੇ ਪਤੀ ਰਜ਼ਾਬੁਲ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਪੀੜਤਾ ਅਨੁਸਾਰ ਮੈਨਾਠੇਰ ਦੇ ਤਖਤਪੁਰ ਅੱਲ੍ਹਾ ਉਰਫ ਨਾਨਪੁਰ ਪਿੰਡ ਦੇ ਰਹਿਣ ਵਾਲੇ ਰਜ਼ਾਬੁਲ ਨੇ ਖੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਸਈਦਾ ਨੂੰ ਪਤਾ ਲੱਗਾ ਕਿ ਰਜ਼ਾਬੁਲ ਪਹਿਲਾਂ ਹੀ 2 ਵਿਆਹ ਕਰਵਾ ਚੁੱਕਾ ਹੈ। ਪਹਿਲਾ ਵਿਆਹ ਉਸ ਨੇ ਇਕ ਹਿੰਦੂ ਕੁੜੀ ਨਾਲ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਦੂਜਾ ਵਿਆਹ ਇਕ ਮੁਸਲਮਾਨ ਔਰਤ ਨਾਲ ਕੀਤਾ, ਜਿਸ ਤੋਂ ਉਸ ਦੇ 2 ਬੇਟੇ ਵੀ ਹਨ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
ਸਈਦਾ ਦਾ ਕਹਿਣਾ ਹੈ ਕਿ ਉਹ ਕਰੁਲਾ ਸਥਿਤ ਇਕ ਕਿਰਾਏ ਦੇ ਘਰ ’ਚ ਰਹਿੰਦੀ ਸੀ। ਜਦੋਂ ਉਸ ਨੇ ਪਤੀ ਤੋਂ ਪੁਰਾਣੇ ਵਿਆਹਾਂ ਬਾਰੇ ਪੁੱਛਗਿੱਛ ਕੀਤੀ, ਤਾਂ ਰਜ਼ਾਬੁਲ ਨਾਰਾਜ਼ ਹੋ ਗਿਆ। ਦੋਸ਼ ਹੈ ਕਿ 2 ਨਵੰਬਰ ਨੂੰ ਉਸ ਨੇ ਉਸ ਨੂੰ ਤਿੰਨ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਰਜ਼ਾਬੁਲ ਹੁਣ ਚੌਥਾ ਵਿਆਹ ਕਰਨ ਦੀ ਫਿਰਾਕ ’ਚ ਸੀ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਲਜ਼ਮ ਖਿਲਾਫ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਮਹਾਰਾਸ਼ਟਰ : ਸਕੂਲ ਦੀ ਸਖਤੀ ਨੇ ਲਈ ਵਿਦਿਆਰਥਣ ਦੀ ਜਾਨ ! ਲੇਟ ਆਉਣ 'ਤੇ ਲਵਾਈਆਂ ਬੈਠਕਾਂ, ਫਿਰ...
NEXT STORY