ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਝਾਰਖੰਡ ਦੇ ਉਨ੍ਹਾਂ ਤਿੰਨ ਵਿਧਾਇਕਾਂ ਨੂੰ ਐਤਵਾਰ ਨੂੰ ਮੁਅੱਤਲ ਕਰ ਦਿੱਤਾ, ਜਿਨ੍ਹਾਂ ਕੋਲੋਂ ਪੱਛਮੀ ਬੰਗਾਲ ਦੇ ਹਾਵੜਾ 'ਚ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ ਸੀ। ਕਾਂਗਰਸ ਨੇ ਸ਼ਨੀਵਾਰ ਨੂੰ ਤਿੰਨ ਵਿਧਾਇਕਾਂ ਦੇ ਫੜੇ ਜਾਣ ਤੋਂ ਬਾਅਦ ਭਾਜਪਾ 'ਤੇ ਝਾਰਖੰਡ 'ਚ ਉਸ ਦੀ ਗਠਜੋੜ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਇੱਥੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਹੈੱਡ ਕੁਆਰਟਰ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਝਾਰਖੰਡ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨਾਂ ਵਿਧਾਇਕਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਝਾਰਖੰਡ ਤੋਂ ਕਾਂਗਰਸ ਦੇ 3 ਵਿਧਾਇਕਾਂ ਨੂੰ ਪੱਛਮੀ ਬੰਗਾਲ 'ਚ ਰੋਕਿਆ ਗਿਆ, ਵੱਡੀ ਮਾਤਰਾ 'ਚ ਨਕਦੀ ਬਰਾਮਦ
ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸ਼ਨੀਵਾਰ ਨੂੰ ਇਕ ਐੱਸ.ਯੂ.ਵੀ. ਨੂੰ ਰੋਕਿਆ ਸੀ, ਜਿਸ 'ਚ ਹਾਵੜਾ ਦੇ ਰਾਨੀਹਾਟੀ 'ਚ ਕਾਂਗਰਸ ਵਿਧਾਇਕ ਇਰਫਾਨ ਅੰਸਾਰੀ, ਰਾਜੇਸ਼ ਕਛਯਪ ਅਤੇ ਨਮ ਬਿਕਸਲ ਕੋਂਗਾਰੀ ਰਾਸ਼ਟਰੀ ਰਾਜਮਾਰਗ-16 'ਤੇ ਯਾਤਰਾ ਕਰ ਰਹੇ ਸਨ ਅਤੇ ਕਥਿਤ ਤੌਰ 'ਤੇ ਵਾਹਨ 'ਚ ਭਾਰੀ ਮਾਤਰਾ 'ਚ ਨਕਦੀ ਮਿਲੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ,''ਝਾਰਖੰਡ 'ਚ ਭਾਜਪਾ ਦਾ 'ਆਪਰੇਸ਼ਨ ਲੋਟਸ' ਅੱਜ ਰਾਤ ਹਾਵੜਾ 'ਚ ਬੇਨਕਾਬ ਹੋ ਗਿਆ। ਦਿੱਲੀ 'ਚ 'ਹਮ ਦੋ' ਦਾ 'ਗੇਮ ਪਲਾਨ' ਝਾਰਖੰਡ 'ਚ ਵੀ ਉਹੀ ਕਰਨਾ ਹੈ, ਜੋ ਉਨ੍ਹਾਂ ਨੇ ਮਹਾਰਾਸ਼ਟਰ 'ਚ ਈ-ਡੀ ਜੋੜੀ ਲਗਾ ਕੇ ਕੀਤਾ ਸੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ੍ਹ, 3 ਲੋਕ ਰੁੜ੍ਹੇ, 2 ਬੱਚਿਆਂ ਦੀ ਮੌਤ
NEXT STORY