ਹੈਦਰਾਬਾਦ-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਤੇਲੰਗਾਨਾ 'ਚ ਕਾਂਗਰਸ ਸਾਰੀਆਂ 17 ਸੀਟਾਂ 'ਤੇ ਚੋਣ ਲੜੇਗੀ। ਸੂਬੇ ਦੇ ਕਾਂਗਰਸ ਮੁਖੀ ਆਰ. ਸੀ. ਖੂੰਟੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਸੰਬੰਧੀ ਸਿਫਾਰਸ਼ ਪਾਰਟੀ ਨੇ ਕੇਂਦਰੀ ਲੀਡਰਸ਼ਿਪ ਦੀ ਪ੍ਰਵਾਨਗੀ ਲਈ ਭੇਜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੂਬੇ 'ਚ 7 ਦਸੰਬਰ ਨੂੰ ਹੋਏ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਤੇਲਗੂ ਦੇਸ਼ਮ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਤੇਲੰਗਾਨਾ ਜਨ ਸਮਿਤੀ ਨਾਲ ਗਠਜੋੜ ਕੀਤਾ ਸੀ ਅਤੇ ''ਜਨਤਕ ਰੈਲੀ'' ਦੇ ਬੈਨਰ ਹੇਠਾ ਚੋਣਾਂ ਲੜੀਆ ਸੀ। ਇਹ ਪੁੱਛੇ ਜਾਣ 'ਤੇ ਟੀ. ਡੀ. ਪੀ, ਸੀ. ਪੀ. ਆਈ ਅਤੇ ਤੇਜਸ ਨਾਲ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਮਰੱਥਨ ਮੰਗੇਗੀ। ਖੂੰਟੀਆ ਨੇ ਕਿਹਾ ਹੈ ਅਸੀ ਲੋਕ ਉਨ੍ਹਾਂ ਨਾਲ ਗੱਲ ਬਾਤ ਕਰ ਰਹੇ ਹਾਂ। ਸਾਡਾ ਉਨ੍ਹਾਂ ਨਾਲ ਚੰਗੇ ਸੰਬੰਧ ਹਨ ਅਤੇ ਅਸੀਂ ਸਾਰੀਆਂ ਪਾਰਟੀਆਂ ਨੂੰ ਸਮਰੱਥਨ ਦੇਵਾਂਗੇ। ਇਸ ਸੰਬੰਧੀ ਤੇਜਸ ਤੋਂ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਨੇ ਉਨ੍ਹਾਂ ਨਾਲ ਸੰਪਰਕ ਕਰ ਲੋਕ ਸਭਾ ਚੋਣਾਂ 'ਚ ਸਮਰੱਥਨ ਦੇਣ ਲਈ ਕਿਹਾ ਹੈ।
ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, ਰੋਕਿਆ ਪਾਣੀ
NEXT STORY