ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੁਜ਼ਗਾਰ ਦੇ ਮੁੱਦੇ ’ਤੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੌਜਵਾਨਾਂ ਦਾ ਭਵਿੱਖ ਬਣਾਉਣਾ ਚਾਹੁੰਦੀ ਹੈ ਅਤੇ ਭਾਜਪਾ ਉਨ੍ਹਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਨਰਿੰਦਰ ਮੋਦੀ ਜੀ, ਕੀ ਤੁਹਾਡੇ ਕੋਲ ਰੁਜ਼ਗਾਰ ਲਈ ਕੋਈ ਯੋਜਨਾ ਹੈ ਵੀ? ਇਹ ਸਵਾਲ ਅੱਜ ਹਰ ਨੌਜਵਾਨ ਦੀ ਜ਼ੁਬਾਨ ’ਤੇ ਹੈ। ਗਲੀ-ਗਲੀ, ਪਿੰਡ-ਪਿੰਡ ਭਾਜਪਾ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਹੈ- ਆਖਿਰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਝੂਠ ਕਿਉਂ ਬੋਲਿਆ ਗਿਆ ਸੀ?
ਇਹ ਵੀ ਪੜ੍ਹੋ: ਥਾਈਲੈਂਡ 'ਚ ਹੇਠਲੇ ਸਦਨ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਬਿੱਲ ਪਾਸ
ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਨੌਜਵਾਨ ਨਿਆਂ’ ਤਹਿਤ ਰੁਜ਼ਗਾਰ ਕ੍ਰਾਂਤੀ ਦਾ ਸੰਕਲਪ ਲਿਆ ਹੈ। ਕਾਂਗਰਸੀ ਆਗੂ ਮੁਤਾਬਕ ਸਾਡੀ ਗਾਰੰਟੀ ਹੈ ਕਿ ਅਸੀਂ ਸੱਤਾ ’ਚ ਆਉਂਦਿਆਂ ਹੀ 30 ਲੱਖ ਸਰਕਾਰੀ ਅਸਾਮੀਆਂ ਭਰਾਂਗੇ, ਹਰ ਪੜ੍ਹੇ-ਲਿਖੇ ਨੌਜਵਾਨ ਨੂੰ ‘ਪਹਿਲੀ ਨੌਕਰੀ ਪੱਕੀ’ ਯੋਜਨਾ ਤਹਿਤ 1 ਲੱਖ ਰੁਪਏ ਸਾਲਾਨਾ ਦੀ ਨੌਕਰੀ ਦੇਵਾਂਗੇ ਅਤੇ ਕਾਨੂੰਨ ਬਣਾ ਕੇ ਪੇਪਰ ਲੀਕ ਤੋਂ ਛੁਟਕਾਰਾ ਦਿਵਾਵਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ 2 ਵਿਚਾਰਧਾਰਾਵਾਂ ਦੀਆਂ ਨੀਤੀਆਂ ਵਿਚ ਅੰਤਰ ਨੂੰ ਪਛਾਣਨ ਦਾ ਸਮਾਂ ਹੈ। ਕਾਂਗਰਸ ਨੌਜਵਾਨਾਂ ਦਾ ਭਵਿੱਖ ਬਣਾਉਣਾ ਚਾਹੁੰਦੀ ਹੈ ਅਤੇ ਭਾਜਪਾ ਉਨ੍ਹਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਨੌਜਵਾਨਾਂ ਨੂੰ ਭਰਮ ਦੇ ਜਾਲ ਨੂੰ ਤੋੜ ਕੇ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਬਦਲਨੀ ਪਵੇਗੀ। ਦੇਸ਼ ਵਿਚ ‘ਰੁਜ਼ਗਾਰ ਕ੍ਰਾਂਤੀ’ ਲਿਆਉਣੀ ਪਵੇਗੀ।
ਇਹ ਵੀ ਪੜ੍ਹੋ: ਐੱਸ.ਜੈਸ਼ੰਕਰ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਬਹੁਪੱਖੀ ਦੁਵੱਲੇ ਸਬੰਧਾਂ 'ਤੇ ਹੋਈ ਚਰਚਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੁਲਦੀਪ ਬਿਸ਼ਨੋਈ ਨੂੰ ਫਿਰ ਲੱਗਾ ਝਟਕਾ, ਹੁਣ ਰਾਜਸਥਾਨ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਵੀ ਨਾਂ ਗਾਇਬ
NEXT STORY