ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਕਾਂਗਰਸ ਦਾ ਰਾਜਨੀਤਕ ਰੂਪ ਨਾਲ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਸੂਬੇ 'ਚ ਦੁਬਾਰਾ ਸਰਕਾਰ ਬਣਾਏਗੀ ਅਤੇ 'ਮਿਸ਼ਨ ਰਿਪੀਟ 2022' ਦੇ ਟੀਚੇ ਨੂੰ ਪੂਰਾ ਕਰੇਗੀ, ਕਿਉਂਕਿ ਹਿਮਾਚਲ ਪ੍ਰਦੇਸ਼ ਸਮੇਤ ਭਾਰਤ ਦੇ ਲੋਕ ਭਾਜਪਾ ਦੇ ਨਾਲ ਉਸ ਦੀ ਜਨਹਿੱਤ ਦੀਆਂ ਨੀਤੀਆਂ ਕਾਰਨ ਹੈ।
ਸੁਜਾਨਪੁਰ ਟੀਰਾ 'ਚ ਆਯੋਜਿਤ ਰਾਸ਼ਟਰੀ ਪੱਧਰ ਦੇ ਚਾਰ ਦਿਨਾਂ ਹੋਲੀ ਉਤਸਵ ਦੇ ਸਮਾਪਨ ਸਮਾਰੋਹ ਤੋਂ ਵੱਖ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਸੂਬੇ 'ਚ ਨਕਾਰਾਤਮਕ ਰਾਜਨੀਤੀ ਕਰ ਰਹੀ ਹੈ ਪਰ ਇਸ ਨਾਲ ਉਸ ਨੂੰ ਚੋਣਾਂ 'ਚ ਲਾਭ ਨਹੀਂ ਹੋਵੇਗਾ ਅਤੇ ਇਸ ਦਾ ਨਤੀਜਾ ਉਹੀ ਹੋਵੇਗਾ, ਜੋ ਹਾਲ ਹੀ 'ਚ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਜਨੀਤਕ ਦ੍ਰਿਸ਼ ਤੋਂ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਇਸ ਸਮੇਂ ਮੰਤਰੀ ਮੰਡਲ 'ਚ ਫੇਰਬਦਲ ਤੋਂ ਵੀ ਇਨਕਾਰ ਕੀਤਾ।
ਹਿਮਾਚਲ ’ਚ ਕਦਮ ਰੱਖੇਗੀ ‘ਆਪ’, CM ਦੇ ਗੜ੍ਹ ’ਚ ਕਰਨਗੇ ਰੋਡ ਸ਼ੋਅ, ਕੇਜਰੀਵਾਲ ਅਤੇ ਭਗਵੰਤ ਮਾਨ ਭਰਨਗੇ ਹੁੰਕਾਰ
NEXT STORY