ਨਵੀਂ ਦਿੱਲੀ— ਉਪ ਰਾਸ਼ਟਰਪਤੀ ਐੱਮ. ਵੈਂਕਿਆ ਨਾਇਡੂ ਨੇ ਪੈਰਿਸ 'ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਆਪਣੀਆਂ ਜੜਾਂ ਨਾਲ ਜੁੜਨ ਦੇ ਦੇਸ਼ ਦੀ ਵਿਕਾਸ ਪ੍ਰਕਿਰਿਆ 'ਚ ਯੋਗਦਾਨ ਦੇਣ ਨੂੰ ਕਿਹਾ ਹੈ। ਫਰਾਂਸ ਦੀ ਯਾਤਰਾ 'ਤੇ ਗਏ ਨਾਇਡੂ ਨੇ ਪੈਰਿਸ 'ਚ ਸੰਯੁਕਤ ਰਾਸ਼ਟਰ ਵਿਦਿਅਕ ਅਦਾਰੇ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੇਸਕੋ) ਦੇ ਇਕ ਪ੍ਰੋਗਰਾਮ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ, 'ਸਰਕਾਰ ਸਾਹਸਿਕ ਸੁਧਾਰਾਂ ਦੇ ਏਜੰਡੇ 'ਤੇ ਅੱਗੇ ਵਧਦੇ ਹੋਏ ਦੇਸ਼ ਦੇ ਵਿਦਿਅਕ ਸਵਰੂਪ ਨੂੰ ਬਦਲਣ 'ਚ ਲੱਗੀ ਹੈ।' ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਸੰਭਾਵਨਾਵਾਂ ਨਾਲ ਭਰਿਆ ਦੇਸ਼ ਹੈ ਇਸ ਲਈ ਉਹ ਨਵੇਂ ਭਾਰਤ ਦੇ ਨਿਰਮਾਣ 'ਚ ਹਿੱਸਾ ਲੈਣ ਤੇ ਉਥੇ ਨਿਵੇਸ਼ ਦੇ ਮੌਕਿਆਂ ਦਾ ਲਾਭ ਚੁੱਕਣ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲੇ ਦੁਨੀਆ ਦੇ ਕਈ ਹਿੱਸਿਆਂ 'ਚ ਮੰਦੀ ਹੈ ਪਰ ਭਾਰਤ ਸੁਧਾਰਾਂ ਦੀ ਦਿਸ਼ਾ 'ਚ ਵਧ ਰਿਹਾ ਹੈ। ਹਾਲੇ ਭਾਰਤ 'ਚ ਵਪਾਰ ਆਸਾਨੀ ਨਾਲ ਚੱਲ ਰਹੇ ਹਨ। ਇਸ ਲਈ ਇਹ ਆਪਣੀਆਂ ਜੜਾਂ ਨਾਲ ਜੁੜਨ ਦਾ ਬਿਹਤਰੀਨ ਸਮਾਂ ਹੈ। ਭਾਰਤ ਤੇ ਫਰਾਂਸ ਦੋਵੇਂ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਮਦਦ ਨਾਲ ਸਵੱਛ ਊਰਜਾ ਦੇ ਇਸਤੇਮਾਲ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਰੱਕੀ ਲਈ ਸ਼ਾਂਤੀ ਤੇ ਸਥਿਰਤਾ ਕਾਫੀ ਜ਼ਰੂਰੀ ਹੈ ਕਿਉਂਕਿ ਆਪਸ 'ਚ ਜੁੜੀ ਦੁਨੀਆ 'ਚ ਗੱਲਬਾਤ ਤੇ ਆਪਸੀ ਸਮਝ ਨਾਲ ਹੀ ਤਰੱਕੀ ਹਾਸਲ ਕੀਤੀ ਜਾ ਸਕਦੀ ਹੈ।
ਸਮਰਿਤੀ ਇਰਾਨੀ 19 ਨਵੰਬਰ ਨੂੰ ਇਕ ਦਿਨੀਂ ਅਮੇਠੀ ਦੌਰੇ 'ਤੇ
NEXT STORY