ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਪੁੰਛ ਜ਼ਿਲ੍ਹੇ ਦੇ ਮੰਡੀ ਖੇਤਰ ਤੋਂ ਰਸਦ ਸਮੱਗਰੀ ਦੇ ਨਾਲ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਕ ਰੱਖਿਆ ਬੁਲਾਰੇ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਘੁਸਪੈਠ ਦੀ ਕੋਸ਼ਿਸ਼ ਨੂੰ ਸਫ਼ਲਤਾਪੂਰਵਕ ਅਸਫ਼ਲ ਕਰਨ ਅਤੇ ਕੰਟਰੋਲ ਰੇਖਾ ਦੇ ਕਰੀਬ ਪੁੰਛ ਜ਼ਿਲ੍ਹੇ ਦੇ ਮੰਡੀ ਕੋਲ 2 ਅੱਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਫ਼ੌਜ ਅਤੇ ਪੁਲਸ ਨੇ ਇਕ ਸੰਯੁਕਤ ਟੀਮ ਨਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਦੌਰਾਨ ਕਈ ਬਰਾਮਦਗੀ ਕੀਤੀਆਂ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, 2 ਅੱਤਵਾਦੀ ਢੇਰ
ਉਨ੍ਹਾਂ ਕਿਹਾ ਕਿ ਬਰਾਮਦਗੀ 'ਚ ਇਕ ਏ.ਕੇ.-47, ਚਾਰ ਏ.ਕੇ. 47 ਮੈਗਜ਼ੀਨ, ਇਕ ਪਿਸਤੌਲ, 2 ਪਿਸਤੌਲ ਮੈਗਜ਼ੀਨ, 44 ਪਿਸਤੌਲ ਗੋਲਾ ਬਾਰੂਦ, ਇਕ ਗ੍ਰਨੇਡ, ਇਕ ਦੂਰਬੀਨ, ਇਕ ਨਾਈਟ ਵਿਜ਼ਨ ਡਿਵਾਈਸ, ਇਕ ਥੈਲੀ, ਬੂਟਾਂ ਜੋੜੀ, 2 ਪੈਟਾਂ, ਦਸਤਾਨੇ ਦੀ ਜੋੜੀ ਸ਼ਾਮਲ ਹੈ। 2 ਪੈਕੇਟ, ਇਕ ਵਿੰਡ ਚੀਟਰ, ਇਕ ਸ਼ਾਲ, ਇਨਰ ਦਾ ਇਕ ਸੈੱਟ, 2 ਮਫ਼ਲਰ, 6 ਜੋੜੀ ਜ਼ੁਰਾਬਾਂ, 2 ਰੂਸਕੇਸ ਬੈਗ, ਇਕ ਸਿਰਿੰਜ ਆਦਿ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ 16 ਬੈਟਰੀਆਂ, ਇਕ ਘੜੀ, 2 ਵਾਇਰ ਕਟਰ, ਇਕ ਛੋਟਾ ਚਾਕੂ, 2 ਲਾਈਟਰ, 6 ਪੱਟੀਆਂ, ਡਾਕਟਰ ਟੇਪ ਦਾ ਇਕ ਰੋਲ, ਵਾਟਰ ਪਿਊਰੀਫਾਇਰ ਟੈਬਲੇਟ ਦਾ ਇਕ ਬਾਕਸ, 8 ਦਵਾਈ ਪਾਊਚ, ਇਕ ਪੋਂਚੋ, ਇਕ ਰੇਨ ਟ੍ਰਾਊਜ਼ਰ, ਇਕ ਬਿਸਤਰ ਰੱਸੀ, ਇਕ ਰੇਨ ਜੈਕੇਟ, 2 ਸੂਈਆਂ (ਇੰਜੈਕਸ਼ਨ), 2 ਖ਼ਾਲੀ ਡਾਇਰੀਆਂ ਵੀ ਬਰਾਮਦ ਕੀਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਫੌਜ ਨੂੰ ਇਸੇ ਮਹੀਨੇ ਮਿਲੇਗਾ ਏਅਰਬੱਸ ਸੀ-295 ਜਹਾਜ਼
NEXT STORY