ਨਵੀਂ ਦਿੱਲੀ,(ਭਾਸ਼ਾ)– ਯੂਰਪੀ ਜਹਾਜ਼ ਨਿਰਮਾਤਾ ਏਅਰਬੱਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਇਸੇ ਮਹੀਨੇ ਆਪਣਾ ਪਹਿਲਾਂ ਏਅਰਬੱਸ ਸੀ-295 ਜੰਗੀ ਫੌਜੀ ਜਹਾਜ਼ ਮਿਲੇਗਾ। ਏਅਰਬੱਸ ਇੰਡੀਆ ਦੇ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਰੇਮੀ ਮੈਲਾਰਡ ਨੇ ਇਥੇ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਪਹਿਲੇ ਸੀ-295 ਜਹਾਜ਼ ਦੀ ਸਪਲਾਈ ਇਸੇ ਮਹੀਨੇ ਕੀਤੀ ਜਾਵੇਗੀ।
ਏਅਰਬੱਸ ਵਲੋਂ ਹਵਾਬਾਜ਼ੀ ਖੇਤਰ ਦੇ ਲਿਹਾਜ਼ ਨਾਲ ਇੰਜੀਨੀਅਰਾਂ ਨੂੰ ਟ੍ਰੇਨਿੰਗ ਦੇਣ ਲਈ ਗਤੀ ਸ਼ਕਤੀ ਯੂਨੀਵਰਸਿਟੀ ਨਾਲ ਇਕ ਸਮਝੌਤਾ-ਪੱਤਰ ’ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਮੈਲਾਰਡ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਭਾਰਤ ਨੇ ਸਤੰਬਰ 2021 ’ਚ 56 ਸੀ-295 ਫੌਜੀ ਜਹਾਜ਼ਾਂ ਦੀ ਸਪਲਾਈ ਲਈ ਏਅਰਬੱਸ ਨਾਲ ਸਮਝੌਤਾ ਕੀਤਾ ਸੀ।
ਉੱਧਰ ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਐੱਲ. ਐੱਸ. ਏ. ਐੱਮ. 16 (ਯਾਰਡ 126) ਲੜੀ ਦਾ ਦੂਜਾ ‘ਬਜਰਾ’ ਉਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦਾ ਨਿਰਮਾਣ ਇਕ ਨਿੱਜੀ ਕੰਪਨੀ ਨੇ ਕੀਤਾ ਹੈ।
BMC ਨੇ ਸ਼ੇਰ, ਬਘਿਆੜਾਂ ਦੇ ਨਾਂ 'ਤੇ ਖਰਚ ਕੀਤੇ 20 ਕਰੋੜ, ਇਨ੍ਹਾਂ 'ਚੋਂ ਇਕ ਵੀ ਜਾਨਵਰ ਚਿੜੀਆਘਰ 'ਚ ਨਹੀਂ
NEXT STORY