ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ 'ਚ ਗੜ੍ਹਚਿਰੌਲੀ ਪੁਲਸ ਨੇ ਨਕਸਲੀਆਂ ਵਲੋਂ ਵਿਸਫ਼ੋਟਕ ਬਣਾਉਣ ਲਈ ਇਸੇਤਮਾਲ ਕੀਤੇ ਜਾਣ ਵਾਲੀ ਸਮੱਗਰੀ ਦੀ ਸਪਲਾਈ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ 'ਚ ਮਹਾਰਾਸ਼ਟਰ 'ਚ ਮਾਓਵਾਦੀਆਂ ਦੇ ਚਾਰ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨਕਸਲ ਵਿਰੋਧੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦਮਰਨਚਾ ਥਾਣਾ ਖੇਤਰ ਦੇ ਭੰਗਰਮਪੇਥਾ ਪਿੰਡ 'ਚ ਨਕਸਲ ਸਮਰਥਕਾਂ ਦੇ ਇਕ ਗਿਰੋਹ ਨੂੰ ਰੋਕਿਆ ਗਿਆ, ਜੋ ਵਿਸਫ਼ੋਟਕ ਬਣਾਉਣ ਵਾਲੀ ਸਮੱਗਰੀ ਲਿਜਾ ਰਿਹਾ ਸੀ।
ਗੜ੍ਹਚਿਰੌਲੀ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਪੁਲਸ ਨੇ ਚਾਰ ਸ਼ੱਕੀਆਂ ਕੋਲੋਂ 3500 ਮੀਟਰ ਤਾਰ ਬਰਾਮਦ ਕੀਤਾ ਹੈ, ਜਦੋਂ ਕਿ ਇਕ ਸ਼ੱਕੀ ਫਰਾਰ ਹੋਣ 'ਚ ਕਾਮਯਾਬ ਰਿਹਾ। ਗਿਰੋਹ ਇਹ ਤਾਰ ਤੇਲੰਗਾਨਾ ਤੋਂ ਛੱਤੀਸਗੜ੍ਹ ਲਿਜਾ ਰਿਹਾ ਸੀ ਅਤੇ ਇਸ ਤਾਰ ਦੀ ਵਰਤੋਂ ਨਕਸਲੀ ਬੈਰਲ ਗ੍ਰੇਨੇਟ ਲਾਂਚਰ, ਹੈੱਡ ਗ੍ਰਨੇਡ ਅਤੇ ਆਈ.ਈ.ਡੀ. ਬਣਾਉਣ 'ਚ ਕਰਦੇ ਹਨ। ਪੁਲਸ ਅਨੁਸਾਰ, ਨਕਸਲੀ ਆਉਣ ਵਾਲੀ ਰਣਨੀਤਕ ਹਮਲਾ ਰੋਕੂ ਮੁਹਿੰਮ (ਟੀ.ਸੀ.ਓ.ਸੀ.) ਦੌਰਾਨ ਵਿਸਫ਼ੋਟਕਾਂ ਦਾ ਵੱਡੇ ਪੈਮਾਨੇ 'ਤੇ ਇਸਤੇਮਾਲ ਕਰਨ ਦੀ ਸਾਜਿਸ਼ ਰਚ ਰਹੇ ਸਨ। ਨਕਸਲੀ ਹਰ ਸਾਲ ਟੀ.ਸੀ.ਓ.ਸੀ. ਦਾ ਆਯੋਜਨ ਕਰਦੇ ਹਨ ਅਤੇ ਸਥਾਨਕ ਲੋਕਾਂ ਨਾਲ ਸੰਪਰਕ ਕਰ ਕੇ ਨੌਜਵਾਨਾਂ ਦੀ ਭਰਤੀ ਕਰਦੇ ਹਨ। ਗੜ੍ਹਚਿਰੌਲੀ ਦੇ ਪੁਲਸ ਸੁਪਰਡੈਂਟ ਅੰਕਿਤ ਗੋਇਲ ਨੇ ਨਕਸਲ ਸਪਲਾਈ ਲੜੀ ਦਾ ਪਰਦਾਫਾਸ਼ ਕਰਨ ਵਾਲੇ ਕਰਮੀਆਂ ਦੀ ਸ਼ਲਾਘਾ ਕੀਤੀ ਹੈ।
ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀ 5ਵੀਂ ਖੇਪ ਭੇਜੀ
NEXT STORY