ਨੈਸ਼ਨਲ ਡੈਸਕ: ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਅੰਕਿਤ ਉਰਫ਼ ਤਾਰੂ ਨਾਮਕ ਸ਼ੂਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਹ ਦਵਾਰਕਾ ਅਦਾਲਤ ਵਿਚ ਇਕ ਵਿਰੋਧੀ ਗੈਂਗਸਟਰ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ, ਪੰਜ ਕਾਰਤੂਸ ਅਤੇ ਦੋ ਚਾਕੂ ਬਰਾਮਦ ਹੋਏ ਹਨ। ਸਪੈਸ਼ਲ ਸੈੱਲ ਪੁਲਸ ਦੇ ਡਿਪਟੀ ਕਮਿਸ਼ਨਰ ਪੰਡਿਤ ਪ੍ਰਤਾਪ ਸਿੰਘ ਅਨੁਸਾਰ ਸੈੱਲ ਵਿਚ ਤਾਇਨਾਤ ਇੰਸਪੈਕਟਰ ਮਨਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਦੇ ਸ਼ਕੂਰਪੁਰ ਇਲਾਕੇ ਵਿਚ ਇਕ ਸਥਾਨਕ ਅਪਰਾਧੀ ਗਿਰੋਹ ਇਲਾਕੇ ਵਿਚ ਗੈਂਗ ਦਾ ਦਬਦਬਾ ਵਧਾਉਣ ਲਈ ਆਪਣੇ ਵਿਰੋਧੀ ਗੈਂਗਸਟਰ ਮਧੇਸ਼ ਉਰਫ ਮਾਧੋ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਵੱਲੋਂ ਆਪਣੇ ਹੀ DSP ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਏਸੀਪੀ ਸੁਨੀਲ ਕੁਮਾਰ ਅਤੇ ਸੰਜੇ ਦੱਤ ਦੀ ਦੇਖ-ਰੇਖ ਹੇਠ ਇੰਸਪੈਕਟਰ ਮਨਿੰਦਰ ਅਤੇ ਨੀਰਜ ਕੁਮਾਰ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਸਾਗਰ ਉਰਫ਼ ਕੱਟੋ ਅਤੇ ਅੰਕਿਤ ਉਰਫ਼ ਤਾਰੂ ਇਸ ਅਪਰਾਧੀ ਗਿਰੋਹ ਦੇ ਮੁੱਖ ਮੈਂਬਰ ਹਨ ਅਤੇ ਆਪਣੇ ਵਿਰੋਧੀ ਮਧੇਸ਼ ਉਰਫ਼ ਮਾਧੋ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੇ 8 ਦਸੰਬਰ 2023 ਨੂੰ ਦਵਾਰਕਾ ਅਦਾਲਤ ਦੇ ਅੰਦਰ ਮਧੇਸ਼ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਮਧੇਸ਼ 2020 ਵਿਚ ਵੀ ਉਨ੍ਹਾਂ ਦੇ ਮਾਰੂ ਹਮਲੇ ਤੋਂ ਬਚ ਗਿਆ ਸੀ। ਇਹ ਮਾਮਲਾ ਡਾਬਰੀ ਥਾਣੇ ਵਿਚ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ NRI ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਕੀਤਾ ਸਰੰਡਰ, ਪਤਨੀ ਵੀ ਗ੍ਰਿਫ਼ਤਾਰ
ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਮਨੇਂਦਰ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ ਪ੍ਰਦੀਪ, ਏ.ਐੱਸ.ਆਈ ਪ੍ਰੇਮ ਪ੍ਰਕਾਸ਼, ਹੌਲਦਾਰ ਦੀਪਕ ਰਾਣਾ ਅਤੇ ਅਮਿਤ ਕੁਮਾਰ ਦੀ ਟੀਮ ਗਠਿਤ ਕਰਕੇ 8 ਦਸੰਬਰ 2023 ਨੂੰ ਦਵਾਰਕਾ ਕੋਰਟ ਕੰਪਲੈਕਸ ਦੀ ਘੇਰਾਬੰਦੀ ਕੀਤੀ ਗਈ ਸੀ। ਇਸ ਟੀਮ ਨੇ ਅੰਕਿਤ ਉਰਫ਼ ਤਾਰੂ ਵਾਸੀ ਸ਼ਕੂਰਪੁਰ ਨੂੰ ਦਵਾਰਕਾ ਕੋਰਟ ਕੰਪਲੈਕਸ ਨੇੜੇ ਉਸ ਵੇਲੇ ਕਾਬੂ ਕਰ ਲਿਆ, ਜਦੋਂ ਉਹ ਆਪਣੇ i10 ਵਿਚ ਉੱਥੇ ਪੁੱਜਾ। ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਅਰਧ-ਆਟੋਮੈਟਿਕ ਪਿਸਤੌਲ, ਇਕ ਸਿੰਗਲ ਸ਼ਾਟ ਪਿਸਤੌਲ, ਪੰਜ ਕਾਰਤੂਸ ਅਤੇ ਦੋ ਤੇਜ਼ਧਾਰ ਚਾਕੂ ਬਰਾਮਦ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ 'ਚ ਵਿਰੋਧੀ ਧਿਰ 'ਤੇ ਵਰ੍ਹੇ ਅਮਿਤ ਸ਼ਾਹ, ਰੱਜ ਕੇ ਸੁਣਾਈਆਂ ਖਰੀਆਂ-ਖਰੀਆਂ
NEXT STORY