ਉਨਾਵ (ਇੰਟ.)- ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿਚ ਡਾਇਲ 112 ਵਿਚ ਤਾਇਨਾਤ ਇਕ ਕਾਂਸਟੇਬਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਾਂਸਟੇਬਲ ਐੱਸ.ਪੀ. ਤੋਂ ਮਦਦ ਲਈ ਅਪੀਲ ਕਰ ਰਿਹਾ ਹੈ। ਵਾਇਰਲ ਵੀਡੀਓ ’ਚ ਕਾਂਸਟੇਬਲ ਕਹਿ ਰਿਹਾ ਹੈ ਕਿ ਜਨਾਬ ਮੇਰੀ 15 ਲੱਖ ਰੁਪਏ ਦੀ ਮਦਦ ਕਰ ਦਿਓ ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ। ਦਰਅਸਲ, ਪੀੜਤ ਕਾਂਸਟੇਬਲ ਸੂਰਜ ਪ੍ਰਕਾਸ਼ ਮੁਤਾਬਕ, ਉਹ ਆਨਲਾਈਨ ਗੇਮਿੰਗ ਵਿਚ ਲੱਗਭਗ 15 ਲੱਖ ਰੁਪਏ ਹਾਰ ਚੁੱਕਾ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਜਬਰ ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ
ਪੀੜਤ ਸਿਪਾਹੀ ਵੀਡੀਓ ਵਿਚ ਕਹਿ ਰਿਹਾ ਹੈ ਕਿ ਐੱਸ.ਪੀ. ਸਾਬ੍ਹ ਸਿਪਾਹੀਆਂ ਦੀ ਤਨਖਾਹ ’ਚੋਂ 500-500 ਰੁਪਏ ਕੱਟ ਕੇ ਮੇਰੀ ਆਰਥਿਕ ਮਦਦ ਕਰੋ। ਸਿਪਾਹੀ ਸੂਰਜ ਪ੍ਰਕਾਸ਼ ਨੇ ਇਹ 15 ਲੱਖ ਰੁਪਏ ਬੈਂਕ ਅਤੇ ਹੋਰ ਲੋਕਾਂ ਤੋਂ ਲਏ ਉਧਾਰ ਫੜੇ ਸਨ। ਹੁਣ ਉਸ ਕੋਲੋਂ ਆਪਣੀ ਤਨਖਾਹ ਨਾਲ ਨਾ ਤਾਂ ਲੋਨ ਦੀ ਕਿਸ਼ਤ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਦਾ ਕਰਜਾ। ਅਜਿਹੇ ਵਿਚ ਉਸ ਨੇ ਜ਼ਿਲ੍ਹੇ ਵਿਚ ਤਾਇਨਾਤ ਸਾਰੇ ਸਿਪਾਹੀਆਂ ਅਤੇ ਅਧਿਕਾਰੀਆਂ ਤੋਂ ਮਦਦ ਕਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੌਫਨਾਕ ਮੰਜ਼ਰ; ਲਾਵਾਰਿਸ ਕਾਰ 'ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ
NEXT STORY