ਨਵੀਂ ਦਿੱਲੀ— ਬੈਂਗਲੁਰੂ ਦੇ ਤਿਆਗਰਾਜ ਨਗਰ ਇਲਾਕੇ 'ਚ ਸ਼ਨੀਵਾਰ ਸ਼ਾਮ ਇਕ ਉਸਾਰੀ ਅਧੀਨ ਇਮਾਰਤ ਡਿੱਗ ਗਈ। ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕੁੱਝ ਲੋਕ ਮਲਬੇ ਦੀ ਚਪੇਟ 'ਚ ਆਉਣ ਕਾਰਨ ਜ਼ਖਮੀ ਹੋ ਗਏ। ਇਮਾਰਤ ਦੇ ਡਿੱਗਦੇ ਹੀ ਉਥੇ ਹੜਕੰਪ ਮਚ ਗਿਆ, ਕੁੱਝ ਦੇਰ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਕਈ ਘੰਟੇ ਚੱਲੇ ਰੈਸਕਿਊ ਆਪਰੇਸ਼ਨ 'ਚ ਕਈ ਲੋਕਾਂ ਨੂੰ ਬਚਾਇਆ। ਵਿਭਾਗੀ ਅਧਿਕਾਰੀਆਂ ਦੇ ਮੁਤਾਬਕ ਇਕ ਵਿਅਕਤੀ ਦੀ ਹਾਦਸੇ ਦੀ ਮੌਤ ਹੋ ਗਈ ਹੈ ਜਦਕਿ ਕੁੱਝ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪੁਲਸ ਨੇ ਬੇਰੀਕੇਡਿੰਗ ਲੋਕਾਂ ਕੋਲ ਜਾਣ ਤੋਂ ਰੋਕ ਦਿੱਤਾ ਹੈ।
ਦੱਸ ਦਈਏ ਕਿ ਉਸਾਰੀ ਅਧੀਨ ਇਮਾਰਤ ਡਿੱਗਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਈ ਇਮਾਰਤਾਂ ਡਿੱਗ ਚੁੱਕੀਆਂ ਹਨ।
ਕਾਲਕਾ-ਸ਼ਿਮਲਾ ਟ੍ਰੇਨ 'ਚ ਲੱਗੇ ਕੱਚ ਵਾਲੇ 'ਵਿਸਟਾਡੋਮ ਡੱਬੇ', ਰੋਮਾਂਚਕ ਹੋਵੇਗਾ ਸਫਰ
NEXT STORY