ਸ਼ਿਮਲਾ — ਪਹਾੜਾਂ ਦੀ ਰਾਣੀ ਸ਼ਿਮਲਾ ਦੀ ਸੈਰ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਖਾਸ ਕਰਕੇ ਸਰਦੀਆਂ ਦੇ ਮੌਸਮ 'ਚ ਬਰਫਬਾਰੀ ਦੇ ਸਮੇਂ ਤਾਂ ਪੂਰੇ ਹਿਮਾਚਲ ਦੇ ਰੰਗ ਦੇਖਣ ਨੂੰ ਮਿਲਦੇ ਹਨ। ਅਜਿਹੇ 'ਚ ਸੈਲਾਨੀਆਂ ਲਈ ਸ਼ਿਮਲਾ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦਾ। ਸ਼ਿਮਲਾ ਤੱਕ ਪਹੁੰਚਣ ਲਈ ਉਂਝ ਤਾਂ ਸੜਕੀ ਰਸਤੇ ਵੀ ਹਨ ਪਰ ਕਾਲਕਾ ਤੋਂ ਸ਼ਿਮਲਾ ਵਿਚਾਲੇ ਚੱਲਣ ਵਾਲੀ ਹੈਰੀਟੇਜ ਟੁਆਏ ਟ੍ਰੇਨ 'ਚ ਬੈਠ ਕੇ ਸਫਰ ਕਰਨਾ ਵੀ ਆਪਣੇ ਆਪ 'ਚ ਇਕ ਰੋਮਾਂਚਕ ਅਨੁਭਵ ਹੈ।

ਸੈਲਾਨੀਆਂ ਵਿਚਾਲੇ ਇਸ ਟ੍ਰੇਨ ਦੇ ਕ੍ਰੇਜ਼ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਕਾਲਕਾ-ਸ਼ਿਮਲਾ ਟ੍ਰੇਨ ਦੇ ਸੰਚਾਲਨ 'ਤੇ ਵਿਸ਼ੇਸ਼ ਧਿਆਨ ਦਿੰਦਾ ਹੈ। ਇਸ ਲਾਈਨ (ਕ੍ਰਮ) 'ਚ ਰੇਲਵੇ ਨੇ ਇਸ ਰੂਟ 'ਤੇ ਸੈਲਾਨੀਆਂ ਦੇ ਆਨੰਦ ਨੂੰ ਹੋਰ ਵਧਾਉਣ ਲਈ ਕਾਲਕਾ-ਸ਼ਿਮਲਾ ਟ੍ਰੇਨ 'ਚ ਵਿਸਟਾਡੋਮ ਕੋਚ (Vistadome Coach) ਮਤਲਬ ਕੱਚ ਵਾਲੇ ਡੱਬੇ ਲਾਉਣ ਦਾ ਫੈਸਲਾ ਕੀਤਾ ਹੈ।

ਯੂਨੇਸਕੋ ਹੈਰੀਟੇਜ 'ਚ ਸ਼ਾਮਲ ਇਹ ਟ੍ਰੇਨ ਸੈਲਾਨੀਆਂ ਨੂੰ ਨਾ ਸਿਰਫ ਪਹਾੜੀਆਂ ਅਤੇ ਲੰਬੀਆਂ ਸੁਰੰਗਾਂ ਦੀ ਸੈਰ ਕਰਾਉਂਦੀ ਹੈ ਬਲਕਿ 100 ਸਾਲ ਪੁਰਾਣੀ ਟ੍ਰੇਨ 'ਚ ਬੈਠਣ ਦਾ ਨਜ਼ਾਰਾ ਹੀ ਵੱਖਰਾ ਹੈ। ਇਸ ਟ੍ਰੇਨ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਹੀ ਇਸ 'ਚ ਵਿਸਟਾਡੋਮ ਕੋਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਕਾਲਕਾ-ਸ਼ਿਮਲਾ ਟ੍ਰੇਨ 'ਚ ਵਿਸਟਾਡੋਮ ਕੋਚ ਜੋੜੇ ਜਾਣ ਦੀ ਜਾਣਕਾਰੀ ਦਿੱਤੀ ਹੈ।

ਉੱਤਰ ਪ੍ਰਦੇਸ਼: 32 ਸਾਲਾ ਵਿਆਹੁਤਾ ਨਾਲ ਉਸ ਦੇ ਹੀ ਸਗੇ ਰਿਸ਼ਤੇਦਾਰਾਂ ਨੇ ਕੀਤੀ ਦਰਿੰਦਗੀ
NEXT STORY