ਨਵੀਂ ਦਿੱਲੀ- ਦਿੱਲੀ-NCR 'ਚ ਪਾਰਕਿੰਗ ਨੂੰ ਲੈ ਕੇ ਅਕਸਰ ਵਿਵਾਦ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹੈ। ਹਾਲ ਹੀ 'ਚ ਤਾਜ਼ਾ ਮਾਮਲਾ ਸੰਤ ਨਗਰ ਈਸਟ ਆਫ਼ ਕੈਲਾਸ਼ ਦਿੱਲੀ ਦਾ ਹੈ, ਜਿੱਥੇ ਕਾਰ ਪਾਰਕਿੰਗ ਨੂੰ ਲੈ ਕੇ ਦੋ ਗੁਆਂਢੀ ਆਪਸ 'ਚ ਭਿੜ ਗਏ। ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ। ਦਰਅਸਲ ਇਕ ਗੁਆਂਢੀ ਦੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ, ਜਦੋਂ ਉਹ ਵੇਖਣ ਆਏ ਤਾਂ ਸਾਹਮਣੇ ਵਾਲਾ ਬਜ਼ੁਰਗ ਸਿੱਖ ਗੁਆਂਢੀ ਡੰਡਾ ਲੈ ਕੇ ਆ ਗਿਆ ਅਤੇ ਉਸ ਨੇ ਪੀੜਤ ਪੱਖ ਦੇ ਪਤੀ-ਪਤਨੀ ਨੂੰ ਇਸ ਨਾਲ ਕੁੱਟਿਆ।
ਇਹ ਵੀ ਪੜ੍ਹੋ- ਨਦੀ ਦੇ ਤੇਜ਼ ਵਹਾਅ 'ਚ ਫਸੀ ਰੋਡਵੇਜ਼ ਬੱਸ, ਯਾਤਰੀਆਂ 'ਚ ਮਚੀ ਚੀਕ-ਪੁਕਾਰ
ਵੀਡੀਓ ਵਾਇਰਲ ਹੁੰਦੇ ਹੀ ਪੁਲਸ ਹਰਕਤ 'ਚ ਆ ਗਈ। ਇਹ ਵੀਡੀਓ ਕਰੀਬ ਇਕ ਮਹੀਨਾ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਘਟਨਾ 'ਚ ਸ਼ਾਮਲ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਜ਼ੁਰਗ ਦਾ ਪੂਰਾ ਪਰਿਵਾਰ ਪੀੜਤ ਪਤੀ-ਪਤਨੀ 'ਤੇ ਟੁੱਟ ਪਿਆ ਹੈ। ਪਰਿਵਾਰ ਦੀਆਂ ਔਰਤਾਂ ਵੀ ਪਤੀ-ਪਤਨੀ ਨਾਲ ਲੜਦੀਆਂ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਗੁਆਂਢੀ ਨੇ ਗੁਪਤ ਤਰੀਕੇ ਨਾਲ ਬਣਾਈ ਹੈ। ਦੋਸ਼ ਹੈ ਕਿ ਦਲਜੀਤ ਸਿੰਘ ਨੇ ਪਹਿਲਾਂ ਗੁਆਂਢੀ ਦੁਸ਼ਯੰਤ ਗੋਇਲ ਦੀ ਕਾਰ ਦੇ ਸ਼ੀਸ਼ੇ ਤੋੜੇ। ਇਸ ਤੋਂ ਬਾਅਦ ਕਾਰ ਦੀ ਹੈਂਡਬ੍ਰੇਕ ਖਿੱਚ ਕੇ ਉਸ ਨੂੰ ਪਿੱਛੇ ਮੋੜ ਲਿਆ। ਦੁਸ਼ਯੰਤ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ। ਇਸ ’ਤੇ ਦਲਜੀਤ ਸਿੰਘ ਨੇ ਉਸ ਨਾਲ ਬਹਿਸ ਕੀਤੀ। ਥੋੜ੍ਹੀ ਦੇਰ ਬਾਅਦ ਦੋਸ਼ੀ ਦਲਜੀਤ ਨੇ ਦੁਸ਼ਯੰਤ 'ਤੇ ਡੰਡੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਤਬਾਹੀ; ਖੋਜ ਅਤੇ ਬਚਾਅ ਕੰਮ ਚੌਥੇ ਦਿਨ ਮੁੜ ਸ਼ੁਰੂ, 81 ਲੋਕ ਅਜੇ ਵੀ ਲਾਪਤਾ

ਇਸ ਦੌਰਾਨ ਦਲਜੀਤ ਸਿੰਘ ਦੇ ਘਰ ਦੀਆਂ ਔਰਤਾਂ ਵੀ ਆ ਗਈਆਂ ਅਤੇ ਦੁਸ਼ਯੰਤ ਦੀ ਪਤਨੀ ਨਾਲ ਹੱਥੋਪਾਈ ਹੋ ਗਈ। ਦੁਸ਼ਯੰਤ ਦੀ ਪਤਨੀ ਨੇ ਜਦੋਂ ਦਲਜੀਤ ਨੂੰ ਆਪਣੇ ਪਤੀ ਨੂੰ ਮਾਰਨ ਕਰਨ ਤੋਂ ਰੋਕਿਆ ਤਾਂ ਦਲਜੀਤ ਨੇ ਉਸ ਨਾਲ ਵੀ ਦੁਰਵਿਵਹਾਰ ਕੀਤਾ। ਪੀੜਤ ਪੱਖ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਇਕ ਮਹੀਨੇ ਬਾਅਦ ਸ਼ਨੀਵਾਰ ਨੂੰ ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਪੁਲਸ ਨੇ ਇਸ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰਕੇ ਦਲਜੀਤ ਸਿੰਘ ਅਤੇ ਹਰਜਾਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਦੇ ਨਾਲ ਹੀ ਘਟਨਾ 'ਚ ਸ਼ਾਮਲ ਤਿੰਨ ਔਰਤਾਂ 'ਚੋਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਦਕਿ ਇਕ ਔਰਤ ਨੂੰ ਹਾਈ ਕੋਰਟ ਤੋਂ ਅੰਤਰਿਮ ਸੁਰੱਖਿਆ ਮਿਲੀ ਹੈ। ਦੱਸ ਦੇਈਏ ਕਿ ਇਸ ਸਾਲ ਫਰਵਰੀ 'ਚ ਦਿੱਲੀ ਦੇ ਯਮੁਨਾ ਨਗਰ ਵਿਹਾਰ ਇਲਾਕੇ 'ਚ ਪਾਰਕਿੰਗ ਦੇ ਵਿਵਾਦ 'ਚ ਪਿਉ-ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੁਣੇ 'ਚ ਕਿਸਾਨ ਦੇ ਘਰ 'ਚੋਂ 400 ਕਿਲੋ ਟਮਾਟਰ ਚੋਰੀ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਪਾਰੀ ਨੂੰ ਆਨਲਾਈਨ ਜੂਆ ਖੇਡਣਾ ਪਿਆ ਭਾਰੀ, ਹੋਇਆ 58 ਕਰੋੜ ਰੁਪਏ ਦਾ ਨੁਕਸਾਨ
NEXT STORY