ਕਰਨਾਲ : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਰਨਾਲ ’ਚ ਕਿਸਾਨਾਂ ਦੇ ਭਾਰੀ ਇਕੱਠ ਦੇ ਮਿੰਨੀ ਸਕੱਤਰੇਤ ਪਹੁੰਚਣ ਮਗਰੋਂ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ‘ਜਹਾਂ ਹਰ-ਹਰ ਅੰਨਦਾਤਾ, ਘਰ-ਘਰ ਅੰਨਦਾਤਾ ਵਹਾਂ ਕਿਸ-ਕਿਸ ਕੋ ਰੋਕੋਗੇ ?’ ਇਸ ਟਵੀਟ ਰਾਹੀਂ ਰਾਹੁਲ ਨੇ ਨਰਿੰਦਰ ਮੋਦੀ ਦੇ ਸਲੋਗਨ ‘ਹਰ-ਹਰ ਮੋਦੀ, ਘਰ-ਘਰ ਮੋਦੀ’ ’ਤੇ ਨਿਸ਼ਾਨਾ ਲਾਇਆ ਹੈ।
ਇਹ ਵੀ ਪੜ੍ਹੋ : ਸਕੱਤਰੇਤ ਪਹੁੰਚੇ ਕਿਸਾਨਾਂ ਨੂੰ ਗੁਰਨਾਮ ਚਢੂਨੀ ਦੀ ਅਪੀਲ, ਆਗੂਆਂ ਤੋਂ ਮੂਹਰੇ ਨਾ ਲੰਘਣ ਕਿਸਾਨ
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ’ਚ ਮਿਲੀ ਨਿਰਾਸ਼ਾ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਪਹੁੰਚ ਗਏ ਹਨ। ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਵਧਦਿਆਂ ਦੋ ਬੈਰੀਕੇਡ ਤੋੜੇ, ਜਿਸ ਤੋਂ ਬਾਅਦ ਨਮਸਤੇ ਚੌਕ ਪਹੁੰਚ ਕੇ ਕਿਸਾਨ ਆਗੂ ਯੋਗਿੰਦਰ ਯਾਦਵ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਡੂਨੀ ਆਦਿ ਨੂੰ ਹਿਰਾਸਤ ’ਚ ਲਿਆ ਗਿਆ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਦਬਾਅ ਪਾਇਆ ਤਾਂ ਪੁਲਸ ਨੇ ਆਗੂਆਂ ਨੂੰ ਬੱਸ ਤੋਂ ਉਤਾਰ ਦਿੱਤਾ।
PM ਮੋਦੀ ਨੇ ਸ੍ਰੀ ਗੁਰੂ ਗ੍ਰੰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਦਿੱਤੀ ਵਧਾਈ
NEXT STORY