ਨੈਸ਼ਨਲ ਡੈਸਕ : ਬਾਗਪਤ ਦੇ ਖੇਕੜਾ ਕੋਤਵਾਲੀ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਤੁਹਾਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਬਾਗਰਤ ਇਲਾਕੇ ਵਿਚ ਇੱਕ ਮੁਸਲਿਮ ਹੋਟਲ ਵਿਚ ਤੰਦੂਰ 'ਤੇ ਰੋਟੀਆਂ ਬਣਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਤੰਦੂਰੀ ਰੋਟੀਆਂ ਬਣਾਉਣ ਵਾਲਾ ਸ਼ਖ਼ਸ ਰੋਟੀਆਂ ਬਣਾਉਂਦੇ ਸਮੇਂ ਉਹਨਾਂ 'ਤੇ ਥੁੱਕ ਰਿਹਾ ਹੈ। ਉਕਤ ਸਥਾਨ 'ਤੇ ਮੌਜੂਦ ਕਿਸੇ ਵਿਅਕਤੀ ਵਲੋਂ ਉਸ ਦੀ ਇਸ ਹਰਕਤ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਦੱਸ ਦੇਈਏ ਕਿ ਬਾਗਪਤ ਦੇ ਦਿੱਲੀ-ਸਹਾਰਨਪੁਰ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਹੋਟਲ ਦੇ ਨੇੜੇ ਖੜ੍ਹੇ ਸਥਾਨਕ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। 24 ਸਕਿੰਟ ਦੇ ਇਸ ਵੀਡੀਓ ਵਿੱਚ ਨੌਜਵਾਨ ਤਿੰਨ ਵਾਰ ਰੋਟੀਆਂ 'ਤੇ ਥੁੱਕਦਾ ਹੋਇਆ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਦੋਸ਼ੀ ਨੌਜਵਾਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੋਟਲ ਸੰਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਇਸ ਮਾਮਲੇ ਦੇ ਸਬੰਧ ਵਿਚ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਸਾਨੂੰ ਇਹ ਵੀਡੀਓ ਮਿਲ ਗਈ ਹੈ ਅਤੇ ਸਾਡੇ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਬੰਧ ਵਿਚ ਕੇਸ ਦਰਜ ਕੀਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਸਬੰਧ ਵਿਚ ਲੋਕਾਂ ਨੇ ਕਿਹਾ ਕਿ ਰੋਟੀਆਂ ਬਣਾਉਂਦੇ ਸਮੇਂ ਕੀਤਾ ਜਾ ਰਿਹਾ ਹੈ ਇਹ ਕੰਮ ਨਾ ਸਿਰਫ਼ ਘਿਨੌਣਾ ਹੈ, ਸਗੋਂ ਸਿਹਤ ਲਈ ਵੀ ਬਹੁਤ ਖ਼ਤਰਨਾਕ ਹੈ। ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਗਪਤ ਜ਼ਿਲ੍ਹੇ ਦੇ ਢਾਬਿਆਂ 'ਤੇ ਥੁੱਕ ਕੇ ਰੋਟੀਆਂ ਬਣਾਉਣ ਦੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ।
ਪੜ੍ਹੋ ਇਹ ਵੀ - 170 ਘੰਟੇ ਭਰਤਨਾਟਿਅਮ ਕਰਕੇ ਕੁੜੀ ਨੇ ਕਰ 'ਤਾ ਕਮਾਲ, ਬਣ ਗਿਆ ਵਿਸ਼ਵ ਰਿਕਾਰਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੁਣ ਗਾਂ ਦੇ ਗੋਹੇ ਤੋਂ ਕੱਪੜਾ ਤੇ ਬਾਇਓਪਲਾਸਟਿਕ! ਪ੍ਰਦੂਸ਼ਣ 'ਤੇ ਲੱਗੇਗੀ ਰੋਕ ਤੇ ਬਣਾਏ ਜਾਣਗੇ ਕਈ ਉਤਪਾਦ
NEXT STORY