ਨੈਸ਼ਨਲ ਡੈਸਕ : ਕਰਨਾਟਕ ਦੇ ਮੰਗਲੌਰ ਦੀ ਬੀਏ ਫਾਈਨਲ ਈਅਰ ਦੀ ਇਕ ਵਿਦਿਆਰਥਣ ਰੇਮੋਨਾ ਪਰੇਰਾ ਨੇ ਭਰਤਨਾਟਿਅਮ ਦੀ ਦੁਨੀਆ ਵਿੱਚ ਅਜਿਹਾ ਇਤਿਹਾਸ ਰਚਿਆ ਹੈ ਕਿ ਇਸਨੂੰ ਤੋੜਨਾ ਕਿਸੇ ਲਈ ਵੀ ਆਸਾਨ ਨਹੀਂ ਹੋਵੇਗਾ। ਦੱਸ ਦੇਈਏ ਕਿ ਉਸ ਵਿਦਿਆਰਥਣ ਨੇ ਬਿਨਾਂ ਨੀਂਦ ਜਾਂ ਆਰਾਮ ਦੇ ਲਗਾਤਾਰ 170 ਘੰਟੇ ਸਟੇਜ 'ਤੇ ਨੱਚ ਕੇ ਦੁਨੀਆ ਦਾ ਸਭ ਤੋਂ ਲੰਬਾ ਭਰਤਨਾਟਿਅਮ ਡਾਂਸ ਕਰਨ ਦਾ ਰਿਕਾਰਡ ਬਣਾਇਆ ਹੈ। ਇਹ ਕੋਈ ਸ਼ੋਅ ਨਹੀਂ, ਸਗੋਂ ਇੱਕ ਮਿਸ਼ਨ ਹੈ। ਇਸੇ ਦੇ ਤਹਿਤ ਉਸਨੇ ਸੇਂਟ ਅਲੌਇਸੀਅਸ ਕਾਲਜ ਦੇ ਰਾਬਰਟ ਸੇਕਵੇਰਾ ਹਾਲ ਵਿੱਚ ਇਹ ਕਾਰਨਾਮਾ ਕੀਤਾ ਅਤੇ ਉਸਦਾ ਨਾਮ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਦੱਸਣਯੋਗ ਹੈ ਕਿ ਪਿਛਲਾ ਰਿਕਾਰਡ 127 ਘੰਟਿਆਂ ਦਾ ਸੀ, ਜਿਸਨੂੰ ਰੇਮੋਨਾ ਨੇ ਆਪਣੇ ਜਨੂੰਨ ਅਤੇ ਹਿੰਮਤ ਨਾਲ ਪਿੱਛੇ ਛੱਡ ਦਿੱਤਾ ਅਤੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ। 21 ਜੁਲਾਈ, 2025 ਨੂੰ ਬੀਏ ਤੀਜੇ ਸਾਲ ਦੀ ਵਿਦਿਆਰਥਣ ਰਮੋਨਾ ਐਵੇਟ ਪਰੇਰਾ ਨੇ 170 ਘੰਟੇ ਲਗਾਤਾਰ ਭਰਤਨਾਟਿਅਮ ਕਰਨ ਦੀ ਇੱਕ ਵਿਲੱਖਣ ਕੋਸ਼ਿਸ਼ ਸ਼ੁਰੂ ਕੀਤੀ ਸੀ, ਜੋ 28 ਜੁਲਾਈ ਨੂੰ ਦੁਪਹਿਰ 1 ਵਜੇ ਖ਼ਤਮ ਹੋਈ। ਇਸਦਾ ਮਤਲਬ ਹੈ ਕਿ ਪੂਰੇ 7 ਦਿਨਾਂ ਲਈ ਉਸ ਨੇ ਸਿਰਫ਼ ਡਾਂਸ ਹੀ ਕਰਨਾ। ਦੂਜੇ ਪਾਸੇ ਕਾਲਜ ਦੇ ਲੋਕਾਂ ਲਈ ਇਹ ਕੋਈ ਆਮ ਪ੍ਰਦਰਸ਼ਨ ਨਹੀਂ ਸੀ ਪਰ ਜਦੋਂ ਉਹਨਾਂ ਨੇ ਭਰਤਨਾਟਿਅਮ ਵਿਚ ਇਤਿਹਾਸ ਬਣਦਾ ਦੇਖਿਆ ਤਾਂ ਉਹਨਾਂ ਦਾ ਅਨੁਭਵ ਹੋਣ ਵੱਧ ਗਿਆ। ਇਸ ਲਈ ਉਹਨਾਂ ਨੇ ਵਿਦਿਆਰਥਣ ਰਮੋਨਾ ਐਵੇਟ ਨੂੰ ਬਹੁਤ ਹੌਂਸਲਾ ਦਿੱਤਾ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਭਰਤਨਾਟਿਅਮ ਕਰਨ ਵਾਲੀ ਵਿਦਿਆਰਥਣ ਰਮੋਨਾ ਲਈ ਇਹ ਉਸਦੀ ਹਿੰਮਤ ਅਤੇ ਸਰੀਰਕ ਤਾਕਤ ਦੀ ਵੱਡੀ ਪ੍ਰੀਖਿਆ ਸੀ। ਹਰ ਤਿੰਨ ਘੰਟੇ ਦੇ ਡਾਂਸ ਤੋਂ ਬਾਅਦ ਉਸਨੂੰ ਸਿਰਫ਼ 15 ਮਿੰਟ ਦਾ ਬ੍ਰੇਕ ਮਿਲਦਾ ਹੈ। 7 ਦਿਨਾਂ ਵਿਚ ਨਾ ਨੀਂਦ, ਨਾ ਆਰਾਮ, ਨਾ ਕੁਝ ਹੋਰ...। ਇਸ ਦੇ ਬਾਵਜੂਦ ਉਸਦੇ ਚਿਹਰੇ 'ਤੇ ਡਾਂਸ ਦਾ ਜਨੂਨ ਦਿਖਾਈ ਦਿੱਤਾ। ਇਸ ਦੌਰਾਨ ਉਸ ਦੀ ਮਾਂ ਗਲੈਡਿਸ ਪਰੇਰਾ ਉਸਦੇ ਨਾਲ ਹੁੰਦੀ। ਜਦੋਂ ਉਸਦੀ ਧੀ ਸਟੇਜ 'ਤੇ ਡਾਂਸ ਕਰਦੀ ਤਾਂ ਉਹ ਮਨ ਵਿੱਚ ਉਸ ਲਈ ਅਰਦਾਸਾਂ ਕਰਦੀ। ਰਮੋਨਾ ਨੇ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ ਭਰਤਨਾਟਿਅਮ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ। ਉਸਦੇ ਗੁਰੂ ਸ਼੍ਰੀਵਿਦਿਆ ਮੁਰਲੀਧਰ ਨੇ ਉਸਨੂੰ ਨਾ ਸਿਰਫ਼ ਸਟੈੱਪ ਸਿਖਾਏ ਬਲਕਿ ਡਾਂਸ ਦੇ ਪਿੱਛੇ ਦੀ ਭਾਵਨਾ ਨੂੰ ਵੀ ਸਮਝਾਇਆ।
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਰਾਈਵਰ ਦੇ ਫੋਨ 'ਤੇ ਗੱਲ ਕਰਦੇ ਸਮੇਂ ਪਲਟੀ ਸਕੂਲ ਵੈਨ, 16 ਬੱਚੇ ਸਨ ਸਵਾਰ
NEXT STORY