ਕੋਹਿਮਾ- ਨਾਗਾਲੈਂਡ ਵਿਚ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਆਉਣ ਦੇ ਬਾਅਦ ਸੂਬੇ ਵਿਚ ਵਾਇਰਸ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ ਐਤਵਾਰ ਨੂੰ 590 ਹੋ ਗਈ। ਸਿਹਤ ਵਿਭਾਗ ਦੇ ਇਕ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਸ ਵਿਚ ਦੱਸਿਆ ਗਿਆ ਹੈ ਕਿ ਦੀਮਾਪੁਰ ਤੋਂ ਵਾਇਰਸ ਦੇ 12, ਪੇਰੇਨ ਤੋਂ 10, ਤਵੇਨਸਾਂਗ ਤੋਂ 2 ਅਤੇ ਕੋਹਿਮਾ, ਮੋਕੋਕਚੁੰਗ, ਮੋਨ ਅਤੇ ਜੁਨਹੇਬੋਤੋ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਸੂਬੇ ਵਿਚ ਹੁਣ ਤੱਕ ਕੁੱਲ 590 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ, ਜਿਨ੍ਹਾਂ ਵਿਚੋਂ 359 ਲੋਕ ਅਜੇ ਇਲਾਜ ਕਰਵਾ ਰਹੇ ਹਨ, ਜਦਕਿ 231 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਪੂਰੇ ਵਿਸ਼ਵ ਵਿਚ ਫੈਲਿਆ ਹੈ, ਹਾਲਾਂਕਿ ਕੁਝ ਦੇਸ਼ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਪਰ ਭਾਰਤ ਸਣੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਕੋਰੋਨਾ ਵੈਕਸੀਨ ਲਾਂਚ ਕਰਨ 'ਤੇ ICMR ਨੇ ਦਿੱਤੀ ਸਫਾਈ
NEXT STORY