ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਸੋਮਵਾਰ ਦੇਰ ਰਾਤ ਤੱਕ ਇਨਫੈਕਸ਼ਨ ਦੇ 56 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪੀੜਤਾਂ ਦਾ ਗਿਣਤੀ 31.61 ਲੱਖ ਦੇ ਪਾਰ ਹੋ ਗਈ ਅਤੇ 705 ਕੋਰੋਨਾ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 58 ਹਜ਼ਾਰ ਦੇ ਪਾਰ ਜਾ ਪਹੁੰਚੀ। ਵਾਇਰਸ ਦੇ ਵੱਧਦੇ ਕਹਿਰ ਵਿਚਾਲੇ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 'ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਅੱਜ ਇਹ 76 ਫੀਸਦੀ ਦੇ ਕਰੀਬ ਪਹੁੰਚ ਗਿਆ।
ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸਮੇਤ ਵੱਖ-ਵੱਖ ਸੂਬਿਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਦੇਰ ਰਾਤ ਤੱਕ 56,460 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ 31,61,502 ਅਤੇ ਮ੍ਰਿਤਕਾਂ ਦੀ ਗਿਣਤੀ 58,527 ਹੋ ਗਈ ਹੈ। ਰਾਹਤ ਦੀ ਇੱਕ ਹੋਰ ਗੱਲ ਇਹ ਹੈ ਕਿ ਨਵੇਂ ਮਾਮਲਿਆਂ ਨਾਲੋਂ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ 6,203 ਮਰੀਜ਼ ਘੱਟ ਹੋਣ ਨਾਲ ਸਰਗਰਮ ਮਾਮਲੇ ਘੱਟ ਕੇ 7,04,568 ਰਹਿ ਗਏ। ਇਸ ਦੌਰਾਨ 63,071 ਲੋਕਾਂ ਦੇ ਤੰਦਰੁਸਤ ਹੋਣ ਨਾਲ ਇਨਫੈਕਸ਼ਨ ਮੁਕਤ ਹੋਣ ਵਾਲਿਆਂ ਦਾ ਗਿਣਤੀ 23,99,867 'ਤੇ ਪਹੁੰਚ ਗਿਆ ਜਿਸ ਦੇ ਨਾਲ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਪਿਛਲੇ ਦਿਨ ਦੇ 74.90 ਫ਼ੀਸਦੀ ਨਾਲ ਅੱਜ ਸੁਧਰ ਕੇ 75.90 ਫੀਸਦੀ 'ਤੇ ਪਹੁੰਚ ਗਈ। ਮੌਤ ਦਰ ਵੀ ਘੱਟ ਕੇ 1.85 ਫੀਸਦੀ ਰਹਿ ਜਾਣ ਨਾਲ ਵੀ ਰਾਹਤ ਮਿਲੀ ਹੈ।
ਸੂਬਿਆਂ ਤੋਂ ਪ੍ਰਾਪਤ ਰਿਪੋਟ ਮੁਤਾਬਕ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 14,219 ਮਰੀਜ਼ ਤੰਦਰੁਸਤ ਹੋਏ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ 'ਚ 8741, ਕਰਨਾਟਕ 'ਚ 8061, ਤਾਮਿਲਨਾਡੂ 'ਚ 6129, ਉੱਤਰ ਪ੍ਰਦੇਸ਼ 'ਚ 4494, ਪੱਛਮੀ ਬੰਗਾਲ 'ਚ 3285, ਬਿਹਾਰ 'ਚ 2908, ਓਡਿਸ਼ਾ 'ਚ 2519, ਪੰਜਾਬ 'ਚ 1819, ਰਾਜਸਥਾਨ 'ਚ 1276, ਕੇਰਲ 'ਚ 1238, ਦਿੱਲੀ 'ਚ 1200 ਅਤੇ ਗੁਜਰਾਤ 'ਚ 1021 ਲੋਕ ਇਨਫੈਕਸ਼ਨ ਤੋਂ ਨਿਜਾਤ ਪਾਉਣ 'ਚ ਕਾਮਯਾਬ ਰਹੇ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 11,015 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਸ਼ਨ ਦੀ ਗਿਣਤੀ ਸੋਮਵਾਰ ਰਾਤ ਵਧਕੇ 6,93,398 ਪਹੁੰਚ ਗਈ। ਸੂਬੇ 'ਚ ਇਸ ਦੌਰਾਨ ਨਵੇਂ ਮਾਮਲਿਆਂ ਦੀ ਤੁਲਨਾ 'ਚ ਤੰਦਰੁਸਤ ਮਾਮਲਿਆਂ 'ਚ ਵੀ ਵਾਧਾ ਦਰਜ ਕੀਤਾ ਗਿਆ ਅਤੇ ਇਸ ਦੌਰਾਨ 14,219 ਮਰੀਜ਼ਾਂ ਦੇ ਤੰਦਰੁਸਤ ਹੋਣ ਤੋਂ ਇਨਫੈਕਸ਼ਨ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ ਵੀ ਪੰਜ ਲੱਖ ਪਾਰ 5,02,490 ਪਹੁੰਚ ਗਈ ਹੈ। ਯਾਨੀ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 72 ਫੀਸਦੀ ਦੇ ਪਾਰ ਪਹੁੰਚ ਗਈ ਹੈ। ਇਸ ਦੌਰਾਨ 212 ਅਤੇ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧਕੇ 22,465 ਹੋ ਗਈ ਹੈ। ਸੂਬੇ 'ਚ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ ਅੱਜ ਅੰਸ਼ਿਕ ਵਾਧੇ ਦੇ ਨਾਲ 72.46 ਫੀਸਦੀ ਪਹੁੰਚ ਗਈ ਜਦੋਂ ਕਿ ਮਰੀਜ਼ਾਂ ਦੀ ਮੌਤ ਦਰ ਅੰਸ਼ਿਕ ਗਿਰਾਵਟ ਦੇ ਨਾਲ 3.23 ਫ਼ੀਸਦੀ 'ਤੇ ਆ ਗਈ। ਇਸ ਨਾਲ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ। ਰਾਹਤ ਦੀ ਅਸਲੀ ਵਜ੍ਹਾ ਇਹ ਹੈ ਕਿ ਸੂਬੇ 'ਚ ਅੱਜ ਸਰਗਰਮ ਮਾਮਲਿਆਂ 'ਚ 3416 ਦੀ ਕਮੀ ਦਰਜ ਦੀ ਗਈ। ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ ਹੁਣ 1,68,126 ਰਹਿ ਗਈ ਹੈ ਜੋ ਐਤਵਾਰ ਨੂੰ 1,71,542 ਸੀ।
ਈਮਾਨਦਾਰੀ ਦੀ ਮਿਸਾਲ! 26 ਸਾਲ ਬਾਅਦ ਇੰਝ ਮਿਲਿਆ ਚੋਰੀ ਹੋਇਆ ਸਮਾਨ, ਜਾਣੋ ਪੂਰੀ ਕਹਾਣੀ
NEXT STORY