ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸਿਹਤ ਮੰਤਰਾਲੇ ਵਿਚ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸ ਦੇ ਸਿਹਤ ਸਿੱਖਿਆ ਵਿਭਾਗ ਵਿਚ ਕੰਮ ਕਰਨ ਵਾਲੇ ਇਕ ਡਾਟਾ ਐਂਟਰੀ ਅਪਰੇਟਰ ਨੂੰ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਪ੍ਰਭਾਵਿਤ ਕਰਮਚਾਰੀ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੁਆਰੰਟੀਨ ਦੀ ਸਲਾਹ ਦਿੱਤੀ ਦਾ ਸਕੇ।
ਇਕ ਸੂਤਰ ਨੇ ਦੱਸਿਆ ਕਿ ਮੰਤਰਾਲਾ ਜਿਸ ਭਵਨ ਵਿਚ ਹੈ ਉਸ ਦੀ ਤੀਜੀ ਮੰਜਿਲ ਨੂੰ ਪ੍ਰੋਟੋਕਾਲ ਮੁਤਾਬਕ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ, ਜਿਥੇ ਕੇਂਦਰ ਸਿਹਤ ਮੰਤਰੀ ਹਰਸ਼ਵਰਧਨ ਦਾ ਦਫਤਰ ਹੈ। ਮੰਗਲਵਾਰ ਨੂੰ ਕਰਮਚਾਰੀ ਨੂੰ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ। ਸੂਤਰ ਨੇ ਦੱਸਿਆ ਕਿ ਕਰਮਚਾਰੀ ਬੁੱਧਵਾਰ ਨੂੰ ਦਫਤਰ ਆਇਆ। ਜਿਸ ਵੇਲੇ ਉਹ ਦਫਤਰ ਵਿਚ ਸੀ ਉਦੋਂ ਉਸ ਨੂੰ ਆਰ. ਐਮ. ਐਸ. ਹਸਪਤਾਲ ਤੋਂ ਫੋਨ ਆਇਆ ਕਿ ਉਸ ਦੀ ਰਿਪੋਰਟ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।
ਹਰਿਆਣਾ 'ਚ ਅੱਜ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ, ਵਧੀ ਪੀੜਤਾਂ ਦੀ ਗਿਣਤੀ
NEXT STORY