ਕੋਲਕਾਤਾ (ਭਾਸ਼ਾ) : ਮਜ਼ਦੂਰ ਸਪੈਸ਼ਲ ਟਰੇਨਾਂ ਨੂੰ ਲੈ ਕੇ ਪੱਛਮੀ ਬੰਗਾਲ ਅਤੇ ਕੇਂਦਰ ਸਰਕਾਰ ਦੇ ਵਿਚ ਇੱਕ ਵਾਰ ਫਿਰ ਵਿਵਾਦ ਵੱਧ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰੇਲਵੇ ਪ੍ਰਵਾਸੀ ਕਾਮਿਆਂ ਲਈ ਵਿਸ਼ੇਸ਼ ਰੇਲ ਗੱਡੀਆਂ ਆਪਣੀ ਮਰਜ਼ੀ ਅਤੇ ਸ਼ਰਤਾਂ 'ਤੇ ਚਲਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਅਮਫਾਨ ਤੋਂ ਬਾਅਦ ਵੱਡੀ ਆਫਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਰੇਲਵੇ ਰੋਜ਼ਾਨਾ ਮਜ਼ਦੂਰ ਟਰੇਨਾਂ ਭੇਜ ਰਿਹਾ ਹੈ। ਅਸੀਂ 2 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕਿਸ ਤਰ੍ਹਾਂ ਕਰਣਗੇ? ਕੀ ਕੇਂਦਰ ਮਦਦ ਕਰੇਗਾ? ਉਨ੍ਹਾਂ ਨੇ ਕਿਹਾ ਕਿ ਤੁਸੀਂ ਮਹਾਰਾਸ਼ਟਰ ਨੂੰ ਖਾਲੀ ਕਰ ਰਹੇ ਹੋ ਅਤੇ ਬੰਗਾਲ ਵਿਚ ਕੋਰੋਨਾ ਫੈਲਾਅ ਰਹੇ ਹੋ। ਮਮਤਾ ਨੇ ਕਿਹਾ ਕਿ ਪੂਰੇ ਬੰਗਾਲ ਵਿਚ ਪ੍ਰਵਾਸੀ ਮਜ਼ਦੂਰਾਂ ਦੀਆਂ 11 ਟਰੇਨਾਂ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਆ ਰਹੀਆਂ ਹਨ ਅਤੇ 17 ਟਰੇਨਾਂ ਹੋਰ ਆਉਣੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਮੈਨੂੰ ਰਾਜਨੀਤਕ ਰੂਪ ਨਾਲ ਪਰੇਸ਼ਾਨ ਕਰ ਸਕਦੀ ਹੈ, ਪਰ ਉਹ ਸੂਬੇ ਨੂੰ ਕਿਉਂ ਨੁਕਸਾਨ ਪਹੁੰਚਾ ਰਹੀ ਹੈ?
ਦੂਜੇ ਦਿਨ 445 ਘਰੇਲੂ ਉਡਾਣਾਂ 'ਚ 62,641 ਲੋਕਾਂ ਨੇ ਯਾਤਰਾ ਕੀਤੀ
NEXT STORY