ਨਵੀਂ ਦਿੱਲੀ (ਭਾਸ਼ਾ) : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕੁੱਲ 445 ਘਰੇਲੂ ਉਡਾਣਾਂ ਦਾ ਸੰਚਾਲਨ ਹੋਇਆ, ਜਿਨ੍ਹਾਂ 'ਚ 62,641 ਲੋਕਾਂ ਨੇ ਯਾਤਰਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਘਰੇਲੂ ਜਹਾਜ਼ ਸੇਵਾਵਾਂ ਦੀ ਬਹਾਲੀ ਦੇ ਦੂਜੇ ਦਿਨ ਹਵਾਈ ਅੱਡਿਆਂ 'ਤੇ ਸਾਰਾ ਕੰਮਕਾਜ ਸੁਚਾਰੂਢੰਗ ਨਾਲ ਹੋਇਆ। ਸੋਮਵਾਰ ਨੂੰ ਦੇਸ਼ 'ਚ ਕਰੀਬ 438 ਜਹਾਜ਼ਾਂ ਨੇ ਉਡਾਣ ਭਰੀ ਸੀ। ਦੇਸ਼ 'ਚ 2 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਨੂੰ ਘਰੇਲੂ ਉਡਾਣਾਂ ਸੇਵਾਵਾਂ ਬਹਾਲ ਹੋਈਆਂ ਸਨ। ਪੁਰੀ ਨੇ ਟਵੀਟ 'ਤੇ ਲਿਖਿਆ, 'ਸਾਡਾ ਆਸਮਾਨ ਅਤੇ ਹਵਾਈ ਅੱਡੇ ਫਿਰ ਤੋਂ ਬੀਜ਼ੀ ਹੋ ਗਏ ਹਨ।'
ਜਣੇਪੇ, ਨਵਜੰਮੇ ਸਬੰਧੀ ਸੇਵਾਵਾਂ ਲਈ ਕੋਰੋਨਾ ਜਾਂਚ ਲਾਜ਼ਮੀ ਨਹੀਂ
NEXT STORY