ਨੈਸ਼ਨਲ ਡੈਸਕ : ਦੇਸ਼ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਕਰਨਾਟਕ ਦੇ ਤੁਮਕੁਰੂ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ 65 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ ਅਤੇ ਇਨਫੈਕਟਡ ਮਾਮਲੇ 724 ਹੌ ਗਏ ਹਨ। ਸਿਹਤ ਮੰਤਰਾਲਾ ਨੇ ਆਪਣੇ ਤਾਜ਼ਾ ਅੰਕੜਿਆਂ ਵਿਚ ਦੱਸਿਆ ਕਿ ਮਹਾਰਾਸ਼ਟਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਗੁਜਰਾਤ ਵਿਚ 3 ਲੋਕਾਂ ਦੀ ਮੌਤ ਹੋਈ ਹੈ। ਕਰਨਾਟਕ ਵਿਚ ਅਜੇ ਤਕ 2 ਲੋਕ ਜਾਨ ਗੁਆ ਚੁੱਕੇ ਹਨ ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ ਜਿਸ ਵਿਚ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 66 ਲੋਕ ਜਾਂ ਤਾਂ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਵਿਅਕਤੀ ਕਿਤੇ ਚਲ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਇਨਫੈਕਟਡ ਲੋਕਾਂ ਦੇ ਕੁਲ 724 ਮਾਮਲਿਆਂ ਵਿਚ 47 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਕੇਂਦਰੀ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿਚ ਵਾਇਰਸ ਅਜੇ ਦੂਜੇ ਗੇੜ ਵਿਚ ਹੈ ਕਿਉਂਕਿ ਅਜੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਟਿੱਪਣੀ ਕਿਸੇ ਉਮੀਦ ਦੀ ਕਿਰਣ ਤੋਂ ਘੱਟ ਨਹੀਂ ਹੈ। ਹਾਲਾਂਕਿ ਇਸ ਵਾਇਰਸ ਨੂੰ ਭਾਰਤ ਵਿਚ ਜ਼ਿਆਦਾ ਫੈਲਣ ਤੋਂ ਰੋਕਣ ਲਈ ਇੱਥੇ ਦੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਸਾਥ ਦੇਣਾ ਹੋਵੇਗਾ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 5 ਲੱਖ 31 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਵੀ ਵੱਧ ਹੈ। ਇਕ ਲੱਖ 23 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਵਾਇਰਸ ਨੂੰ ਹਰਾਉਂਦਿਆਂ ਨਵੀਂ ਜ਼ਿੰਦਗੀ ਹਾਸਲ ਕੀਤੀ ਹੈ।
ਉੱਥੇ ਹੀ ਕੋਰੋਨਾ ਦੇ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੀ-20 ਦੇਸ਼ਾਂ ਦੇ ਗਰੁਪ ਤੋਂ ਅਪੀਲ ਕੀਤੀ ਹੈ ਕਿ ਵਿਸ਼ਵ ਦੀ ਖੁਸ਼ਹਾਲੀ, ਸਹਿਯੋਗ ਦੇ ਲਈ ਸਾਡੀ ਦ੍ਰਿਸ਼ਟਿਕੋਣ ਦੇ ਕੇਂਦਰ ਦੇ ਬਿੰਦੂ ਵਿਚ ਆਰਥਿਕ ਟੀਚਿਆਂ ਦੀ ਜਗ੍ਹਾ ਵਿਅਕਤੀ ਨੂੰ ਰੱਖਿਆ ਜਾਵੇ। ਦੱਸ ਦਈਏ ਕਿ ਦੇਸ਼ ਵਿਚ 21 ਦਿਨ ਦਾ ਲਾਕਡਾਊਨ ਹੈ ਅਤੇ ਲੋਕ ਇਹ ਸਮਝਣ ਲੱਗ ਗਏ ਹਨ ਕਿ ਇਸ ਵਿਚ ਉਨ੍ਹਾਂ ਦੀ ਹੀ ਭਲਾਈ ਹੈ। ਦੇਸ਼ ਵਿਚ ਲਾਕਡਾਊਨ ਵਿਚਾਲੇ ਮੋਦੀ ਸਰਕਾਰ ਨੇ ਗਰੀਬਾਂ, ਬੁਜ਼ੁਰਗਾਂ ਨੂੰ ਰਾਹਤ ਦਿੰਦਿਆਂ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।
ਲਾਕਡਾਊਨ ਤੇ ਦੂਰਦਰਸ਼ਨ ਨੇ ਚਲਾਇਆ ਰਾਮਬਾਣ, 33 ਸਾਲਾ ਬਾਅਦ ਹੋਵੇਗੀ 'ਰਮਾਇਣ' ਦੀ ਵਾਪਸੀ
NEXT STORY