ਕੋਚੀ- ਕੋਚੀ ਦੇ ਵਿਲਿੰਗਡਨ ਦੀਪ 'ਚ ਇਕ ਚਰਚ 'ਚ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਲਈ ਬੁਧਵਾਰ ਨੂੰ ਇਕ ਪਾਦਰੀ ਨੂੰ ਗ੍ਰਿਫਤਾਰ ਕੀਤਾ ਗਿਆ। ਪਾਦਰੀ 'ਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੱਲ ਰਹੇ ਲਾਕਡਾਊਨ ਦੌਰਾਨ ਧਾਰਮਿਕ ਆਯੋਜਨ ਕਰਨ 'ਤੇ ਪਾਬੰਦੀ ਸੰਬੰਧੀ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।
ਪੁਲਸ ਨੇ ਦੱਸਿਆ ਕਿ ਸਟੇਲਾ ਮੈਰਿਸ ਚਰਚ 'ਚ ਅੱਜ ਯਾਨੀ ਬੁਧਵਾਰ ਸਵੇਰੇ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਲਈ ਫਾਦਰ ਆਗਸਟੀਨ ਨਾਲ ਹੋਰ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾਂ ਨੇ ਦੱਸਿਆ ਕਿ ਉਨਾਂ ਵਿਰੁੱਧ ਭਾਰਤੀ ਸਜ਼ਾ ਯਾਫਤਾ (ਆਈ.ਪੀ.ਸੀ.) ਦੀ ਧਾਰਾ 188 ਅਤੇ ਕੇਰਲ ਮਹਾਮਾਰੀ ਰੋਗ ਆਰਡੀਨੈਂਸ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪਾਦਰੀ ਅਤੇ ਹੋਰ ਨੂੰ ਥਾਣੇ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਮੌਲਾਨਾ ਸਾਦ ’ਤੇ ਹੱਤਿਆ ਦਾ ਮਾਮਲਾ ਦਰਜ, 1900 ਜਮਾਤੀਆਂ ਦੇ ਖਿਲਾਫ ਲੁਕਆਉਟ ਨੋਟਿਸ
NEXT STORY